ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਧਾ- ਦੁੱਖ ਦੇਣਾ, ਪੀੜਾ ਕਰਨਾ। ੨. ਸੰਗ੍ਯਾ- ਤੋਤਾ. ਸ਼ੁਕ.


ਕ੍ਰਿ. ਵਿ- ਚਿਰੀਂ. ਚਿਰਕਾਲ ਤੋਂ "ਚਿਰੀ ਵਿਛੁੰਨੇ ਮੇਲਿਅਨੁ." (ਸ੍ਰੀ ਮਃ ੩) ੨. ਸੰਗ੍ਯਾ- ਚਿੜੀ. ਚਟਕਾ.


ਸੰਗ੍ਯਾ- ਚੇਰੀ. ਦਾਸੀ. ਟਹਿਲਣ. "ਤੇਰੀ ਪ੍ਰਿਯ ਚਿਰੀਆ." (ਸਾਰ ਮਃ ੫) ੨. ਚਿੜੀਆ. ਚਿੜੀ. ਚਟਕਾ.


ਦੇਖੋ, ਚਿਰੀਆ ੨. "ਚਿਰੀਯਾ ਬਨ ਮੇ ਚੂਹਕੈਂ ਤਬ ਲੌ." (ਕ੍ਰਿਸਨਾਵ)


ਦੇਖੋ, ਚਿਰੀ ੧.


ਦੇਖੋ, ਚਿਰ. "ਚਿਰੁ ਹੋਆ ਦੇਖੇ ਸਾਰਿੰਗਪਾਨੀ." (ਮਾਝ ਮਃ ੫)


ਚਿੜੇ. ਖਿਝੇ."ਚਿਰੇ ਚਾਰ ਢੂਕੇ." (ਵਿਚਿਤ੍ਰ) ਖਿਝਕੇ ਚਾਰੇ ਪਾਸਿਓਂ ਢੁੱਕੇ। ੨. ਚਿਰਾ (ਚਿੜਾ) ਦਾ ਬਹੁਵਚਨ.