ਦੇਖੋ, ਮ੍ਰਿਗਸਿਰਾ.
ਸੰਗ੍ਯਾ- ਤਾਰਿਆਂ ਦਾ ਆਲਯ (ਘਰ) ਰਾਤ੍ਰੀ. (ਸਨਾਮਾ)
ਬੋਦੀ ਵਾਲਾ ਤਾਰਾ. ਧੂਮਕੇਤੁ. Comet । ੨. ਵ੍ਰਿਹਸਪਤਿ ਜੋ ਇੱਕ ਰਾਸ਼ਿ ਤੇ ਤੇਰਾਂ ਮਹੀਨੇ ਰਹਿਂਦਾ ਹੈ। ੩. ਛਨਿਛੱਰ ਜੋ ਢਾਈ ਵਰ੍ਹੇ ਇੱਕ ਰਾਸ਼ੀ ਭੋਗਦਾ ਹੈ। ੪. ਭਾਵ- ਆਤਮਿਕ ਪ੍ਰਕਾਸ਼. "ਤਾਰਾ ਚੜਿਆ ਲੰਮਾ." (ਤੁਖਾ ਛੰਤ ਮਃ ੧)
nan
nan
ਤਾਰਕੇ. ਉੱਧਾਰ ਕਰਕੇ. "ਤਾਰਿ ਪਾਰ ਕੀਨੇ." (ਸਲੋਹ) ੨. ਸੰ. ਤਾੜੀ. ਸੰਗ੍ਯਾ- ਛੋਟੀ ਕ਼ਿਸਮ ਦਾ ਤਾੜ. "ਤਰੁ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ." (ਮਲਾ ਰਵਿਦਾਸ) ਤਾੜੀ ਵਿੱਚੋਂ ਨਸ਼ੇ ਵਾਲਾ ਰਸ ਨਿਕਲਦਾ ਹੈ. ਦੇਖੋ, ਤਾੜੀ। ੩. ਸੰ. तारिन. ਵਿ- ਤਾਰਨ ਵਾਲਾ. ਉੱਧਾਰ ਕਰਨ ਵਾਲਾ. "ਬੂਡਤ ਪਾਹਨ ਤਾਰਹਿ ਤਾਰਿ." (ਆਸਾ ਮਃ ੧) ੪. ਦੇਖੋ, ਤਾਰੀ। ੫. ਤਾਰਣਾ ਕ੍ਰਿਯਾ ਦਾ ਅਮਰ. ਤਾਰਣ ਕਰ. "ਜਿਉ ਜਾਨਹਿ ਤਿਉ ਤਾਰਿ ਸੁਆਮੀ." (ਕਾਨ ਮਃ ੫)
ਉਸ ਨੇ ਤਾਰਿਆ. ਉੱਧਾਰ ਕੀਤਾ. "ਸਾਧ- ਜਨਾ ਕੈ ਸੰਗਿ ਭਵਜਲੁ ਤਾਰਿਅਨੁ." (ਵਾਰ ਗੂਜ ੨. ਮਃ ੫) ੨. ਸੰ. अतारयन्. ਤਾਰੇ ਗਏ.
अतारयम्. ਮੈਨੂੰ ਤਾਰਿਆ. "ਗੁਰਿ ਬੋਹਿਥੈ ਤਾਰਿਅਮੁ." (ਵਾਰ ਜੈਤ ਮਃ ੫)
nan
nan
nan
ਦੇਖੋ, ਤਾਰਕ ੯। ੨. ਤਾਰ- ਇਕ. ਇੱਕ ਤੰਤੁ (ਤੰਦ). "ਚੀਰ ਡਸਾਯੋ ਭੀਜ੍ਯੋ ਤਾਰਿਕ ਨਾਹੀ." (ਨਾਪ੍ਰ) ਜਲ ਪੁਰ ਵਸਤ੍ਰ ਵਿਛਾਇਆ, ਉਸ ਦਾ ਇੱਕ ਤੰਦ ਨਾ ਭਿੱਜਿਆ। ੩. ਸੰ. ਸੰਗ੍ਯਾ- ਨਦੀ ਪਾਰ ਉਤਾਰਨ ਦਾ ਭਾੜਾ. ਉਤਰਾਈ ਦੀ ਮਜ਼ਦੂਰੀ.