ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਿਮੰਬਾਰ (ਪਵਨ) ਦਾ ਪੁਤ੍ਰ ਭੀਮਸੇਨ. (ਸਨਾਮਾ) ਦੇਖੋ, ਹਿਮੰਬਾਰ ੨.


ਸੰ. ह्रदय ਹ੍ਰਿਦਯ. ਸੰਗ੍ਯਾ- ਮਨ. ਦਿਲ. ਅੰਤਹਕਰਣ.


ਸੰਗ੍ਯਾ- ਹ੍ਰਿਦਯ. ਚਿੱਤ. "ਹਿਆਉ ਸਭਿਨ ਕਾ ਡਰ੍ਯੋ." (ਕ੍ਰਿਸਨਾਵ) ੨. ਦੇਖੋ, ਹਯਾ.


ਕ੍ਰਿ. ਵਿ- ਹ੍ਯਾਂ. ਇੱਥੇ. ਈਹਾਂ. ਯਹਾਂ


ਦੇਖੋ, ਹਿਰਿ। ੨. ਦੇਖੋ, ਹਰਣ. "ਹਿਰਹਿ ਪਰਦਰਬੁ ਉਦਰ ਕੈ ਤਾਈ." (ਗਉ ਥਿਤੀ ਮਃ ੫) ਪਰਧਨ ਚੁਰਾਉਂਦਾ ਹੈ "ਜਿਸ ਪੇਖਤ ਕਿਲਵਿਖ ਹਿਰਹਿ." (ਸ੍ਰੀ ਮਃ ੫) ਪਾਪ ਮਿਟ ਜਾਂਦੇ ਹਨ.


ਅ਼. [حِرس] ਹ਼ਿਰਸ. ਤ੍ਰਿਸਨਾ. ਪ੍ਰਾਪਤੀ ਦੀ ਚਾਹ। ੨. ਸ਼ੌਕ। ੩. ਇੱਛਾ. ਰੁਚਿ.


ਵਿ- ਹਿਰਸ (ਤ੍ਰਿਸਨਾ) ਵਾਲਾ. ਲਾਲਚੀ.