ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُستاخی] ਸੰਗ੍ਯਾ- ਬੇਅਦਬੀ. ਅਵਗ੍ਯਾ। ੨. ਚਾਲਾਕੀ. ਸ਼ੋਖ਼ੀ.


ਅ਼. [غُسل] ਗ਼ੁਸਲ. ਸੰਗ੍ਯਾ- ਸਨਾਨ. ਮੱਜਨ. "ਗੁਸਲ ਕਰਦਨ ਬੂਦ." (ਤਿਲੰ ਕਬੀਰ)


ਅ਼. [غُصّا] ਗ਼ੁੱਸਾ. ਸੰਗ੍ਯਾ- ਰੋਸ. ਕ੍ਰੋਧ. ਨਾਰਾਜਗੀ. "ਗੁਸਾ ਮਨਿ ਨ ਹਢਾਇ." (ਸ. ਫਰੀਦ)


ਦੇਖੋ, ਗੁਸਾ.


ਸੰ. ਗੋਸ੍ਵਾਮਿਨੀ. ਗੋਸ੍ਵਾਮੀ ਦਾ ਇਸਤ੍ਰੀ ਲਿੰਗ. ਦੇਖੋ, ਗੁਸਈਆ. "ਗੰਗ ਗੁਸਾਇਨਿ ਗਹਿਰਗੰਭੀਰ." (ਭੈਰ ਕਬੀਰ)