ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕ੍ਸ਼੍ਵੇਲ ਅਤੇ ਖੇਲਿ. ਸੰਗ੍ਯਾ- ਖੇਡ. ਕ੍ਰੀੜਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ) ੨. ਫ਼ਾ. [خیل] ਖ਼ੈਲ. ਆਦਮੀਆਂ ਦਾ ਗਰੋਹ। ੩. ਗੋਤ. ਵੰਸ਼. "ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੯੭) ਦੇਖੋ, ਬਾਵਨ ਖੇਲ। ੪. ਦਾਸ. ਅਨੁਚਰ. ਸੇਵਕ.


ਖ਼ਾਸ- ਖ਼ੈਲ. ਹਾਜਰਬਾਸ਼ ਸੇਵਕ. "ਛਪਨ ਕੋਟਿ ਜਾਕੇ ਖੇਲਖਾਸੀ." (ਭੈਰ ਕਬੀਰ)


ਫ਼ਾ. [خیلخانہ] ਖ਼ੈਲ- ਖ਼ਾਨਹ. ਪ੍ਰਧਾਨ ਕੁਲ. ਉੱਤਮ ਵੰਸ਼। ੨. ਘਰ ਵਿੱਚ ਰਹਿਣ ਵਾਲਾ ਗਰੋਹ. ਭਾਵ- ਕੁਟੁੰਬੀ. "ਤੇਤੀਸ ਕਰੋੜੀ ਹੈ ਖੇਲਖਾਨਾ. ਚਉਰਾਸੀ ਲਖ ਫਿਰੈ ਦਿਵਾਨਾ." (ਭੈਰ ਕਬੀਰ) ਤੇਤੀਸ ਕੋਟਿ ਦੇਵਤਾ ਗ੍ਰਿਹਸਥਾਸ਼੍ਰਮੀ ਅਤੇ ਚੌਰਾਸੀ ਲੱਖ ਜਾਤਿ ਦੇ ਜੀਵ ਖ਼ਾਨਹਬਦੋਸ਼ ਫਿਰ ਰਹੇ ਹਨ. ਦੇਖੋ, ਖੇਲ ਅਤੇ ਖਾਨਾ.


ਕ੍ਰਿ- ਖੇਡਣਾ. ਕ੍ਰੀੜਾ ਕਰਨੀ. "ਜਉ ਤਉ ਪ੍ਰੇਮ ਖੇਲਣ ਕਾ ਚਾਉ." (ਸਵਾ ਮਃ ੧) ਦੇਖੋ, ਖੇਲਨ.


ਖੇਡਦਾ ਹੋਇਆ. "ਹਸਤ ਖੇਲਤ ਤੇਰੇ ਦੇਹੁਰੇ ਆਇਆ." (ਭੈਰ ਨਾਮਦੇਵ)


ਸੰ. ਕ੍ਸ਼੍ਵੇਲਨ. ਸੰਗ੍ਯਾ- ਖੇਲ. ਕ੍ਰੀੜਾ. ਖੇਡ। ੨. ਦੇਖੋ, ਖੇਲਨਾ ੧.।


ਕ੍ਰਿ- ਕ੍ਸ਼੍ਵੇਲਨ ਦੀ ਕ੍ਰਿਯਾ. ਖੇਡਣ. ਕ੍ਰੀੜਾ ਕਰਨੀ। ੨. ਸੰਗ੍ਯਾ- ਖਿਲੌਨਾ. ਖਿਡੌਣਾ. ਖੇਡਣ ਦੀ ਵਸਤੁ. "ਖੇਲਨੇ ਕਾਰਨ ਸੁੰਦਰ ਖੇਲਨੇ." (ਗੁਪ੍ਰਸੂ)


ਵਿ- ਖੇਲ ਕਰਨ ਵਾਲਾ. ਖੇਡਾਰੀ.


ਸੰਗ੍ਯਾ- ਖੜਗ, ਜੋ ਯੋਧਿਆਂ ਦੇ ਖੇਡ ਦਾ ਭੋਗ ਪਾ ਦਿੰਦਾ ਹੈ. (ਸਨਾਮਾ)