ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دِل نشیِں] ਵਿ- ਦਿਲ ਵਿੱਚ ਘਰ ਕਰਲੈਣ ਵਾਲਾ.


ਫ਼ਾ. [دِلپزیر] ਦਿਲਪਜੀਰ. ਵਿ- ਦਿਲ ਦਾ ਕ਼ਬੂਲ ਕੀਤਾ ਹੋਇਆ. ਦਿਲਪੰਸਦ.


ਫ਼ਾ. [دِلفریب] ਮਨ ਮੋਹਣ ਵਾਲਾ.


ਫ਼ਾ. [دِلفروز] ਵਿ- ਦਿਲ ਨੂੰ ਅਫ਼ਰੋਜ਼ (ਰੌਸ਼ਨ) ਕਰਨ ਵਾਲਾ.


ਫ਼ਾ. [دِلبر] ਵਿ- ਦਿਲ ਬੁਰਦਨ (ਲੈਜਾਣ) ਵਾਲਾ. ਪ੍ਯਾਰਾ. ਪ੍ਰਿਯ.


ਦੇਖੋ, ਗੁਲਬਾਗ.


ਫ਼ਾ. [دِلبند] ਸੰਗ੍ਯਾ- ਦਿਲ ਦਾ ਟੁਕੜਾ। ੨. ਪ੍ਯਾਰਾ। ੩. ਪੁਤ੍ਰ.