ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਏਰੰਡ. "ਹਿਰਡ ਪਲਾਸ ਸੰਗਿ ਹਰਿ ਬੁਹੀਆ." (ਬਿਲਾ ਅਃ ਮਃ ੪) "ਚੰਦਨ ਨਿਕਟਿ ਵਸੈ ਹਿਰਡੁ ਬਪੁੜਾ." (ਗੌਂਡ ਮਃ ੪)


ਹਰਿਣ. ਮ੍ਰਿਗ. ਕੁਰੰਗ। ੨. ਚੁਰਾਉਣਾ. ਦੇਖੋ, ਹਰਣ. "ਪਰਦਰਬ ਹਿਰਣੰ." (ਸਹਸ ਮਃ ੫) ੩. ਦੇਖੋ, ਹਿਰਣ੍ਯ.


ਦੇਖੋ, ਹਿਰਨ੍ਯਗਰਭ. "ਹਿਰਣਗਰਭ ਆਤਮ ਚਿਤ ਚੀਨ." (ਗੁਪ੍ਰਸੂ)


ਸੰਗ੍ਯਾ- ਹਿਰਣ (ਮ੍ਰਿਗਾਂ) ਦਾ ਰਾਜਾ, ਸ਼ੇਰ। ੨. ਮ੍ਰਿਗ ਦਾ ਸ੍ਵਾਮੀ, ਚੰਦ੍ਰਮਾ. (ਸਨਾਮਾ)


ਸੰਗ੍ਯਾ- ਮ੍ਰਿਗਪਤਿ (ਚੰਦ੍ਰਮਾ) ਦੀ ਭੈਣ, ਚੰਦ੍ਰਭਾਗਾ ਨਦੀ. (ਸਨਾਮਾ)


ਦੇਖੋ, ਹਰਣ. ਚੁਰਾਉਣਾ. "ਹਿਰਹਿ ਪਰ ਦਰਬੁ ਉਦਰ ਕੈ ਤਾਈ." (ਗਉ ਥਿਤੀ ਮਃ ੫) ੨ਹਿਰਣ. ਸੋਨਾ. ਹਿਰਣ੍ਯ. "ਕੇਸਰ ਕੁਸਮ ਮਿਰਗਮੈ ਹਿਰਣਾ, ਸਰਬ ਸਰੀਰੀ ਚੜਨਾ." (ਤਿਲੰ ਮਃ ੧) ਕੇਸਰ, ਫੁੱਲ, ਕਸਤੂਰੀ ਅਤੇ ਸੁਵਰਣ ਸਭ ਦੇ ਸ਼ਰੀਰ ਨੂੰ ਛੁਹਕੇ ਭਿੱਟੜ ਨਹੀਂ ਹੁੰਦੇ.


ਦੇਖੋ, ਹਰਣਖ ਅਤੇ ਪ੍ਰਹਿਲਾਦ.