nan
ਗੋਸ੍ਵਾਮੀ. ਦੇਖੋ, ਗੁਸਈਆਂ "ਗੁਸਾਈ, ਪਰਤਾਪੁ ਤੁਹਾਰੋ ਡੀਠਾ." (ਸਾਰ ਅਃ ਮਃ ੫) ੨. ਸੰਨ੍ਯਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ। ੩. ਵੈਰਾਗੀਆਂ ਦੀ ਇੱਕ ਜਮਾਤ.
nan
nan
nan
nan
ਵਿ- ਗੁੱਸੇ (ਕ੍ਰੋਧ) ਵਾਲਾ.
ਸੰ. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰਤਿਕੇਯ. ਖੜਾਨਨ। ੨. ਇੱਕ ਭੀਲਾਂ ਦਾ ਰਾਜਾ, ਜੋ ਸ਼੍ਰਿੰਗਵੇਰ ਵਿੱਚ ਰਾਜ ਕਰਦਾ ਸੀ. ਦੇਖੋ, ਗੁਹਨਾ.
ਸੰ. गुह्य ਗੁਹ੍ਯ. ਵਿ- ਗੁਪਤ. ਪੋਸ਼ੀਦਾ. "ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ." (ਵਾਰ ਬਿਲਾ ਮਃ ੪) "ਗੁਹਜਕਥਾ ਇਹੁ ਗੁਰੁ ਤੇ ਜਾਣੀ." (ਸੂਹੀ ਮਃ ੫) ੨. ਗੂਢ. ਜਿਸ ਦਾ ਤਾਤਪਰਯ ਸਮਝਣਾ ਔਖਾ ਹੋਵੇ। ੩. ਸੰਗ੍ਯਾ- ਛਲ. ਕਪਟ। ੪. ਗੁਦਾ, ਭਗ ਅਤੇ ਲਿੰਗ, ਜੋ ਗੁਪਤ ਅੰਗ ਹਨ.