ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [پرداخت] ਕੰਮ ਵਿੱਚ ਲੱਗਾ. ਤਤਪਰ ਹੋਇਆ। ੨. ਵੇਲ੍ਹਾ ਹੋਇਆ. ਦੇਖੋ, ਪਰਦਾਖ਼ਤਨ.


ਫ਼ਾ. [پرداختن] ਕ੍ਰਿ- ਕੰਮ ਵਿੱਚ ਲੱਗਣਾ. ਮਸ਼ਗੂਲ ਹੋਣਾ. ਤਤਪਰ ਹੋਣਾ। ੨. ਵੇਲ੍ਹਾ ਹੋਣਾ. ਫਾਰਗ਼ ਹੋਣਾ.


ਕ੍ਰਿ- ਪੜਦਾ ਪਾੜਨਾ. ਗੁਪਤ ਬਾਤ ਪ੍ਰਗਟ ਕਰਨੀ. ਕਿਸੇ ਦਾ ਭੇਤ ਜਾਹਿਰ ਕਰਨਾ. "ਬੀਚ ਕਚਹਿਰੀ ਪਰਦਾ ਪਾਰਾ." (ਗੁਪ੍ਰਸੂ)


ਪਰਦਾਰ. ਪਰ ਇਸਤ੍ਰੀ "ਪਰਦਾਰਾ ਪਰਧਨੁ ਪਰਲੋਭਾ." (ਮਲਾ ਮਃ ੧)