ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਭੌਤਿਕ. ਵਿ- ਤੱਤਾਂ ਦਾ. ਜਬ ਹੀ ਤ੍ਯਾਗ੍ਯੋ ਭੂਤਕ ਦੇਹਾ." (ਨਾਪ੍ਰ)


ਵੀਤਿਆ ਹੋਇਆ ਸਮਾਂ.


भूतचारिन्. ਭੂਤਾਂ ਵਿੱਚ ਵਿਚਰਣ ਵਾਲਾ ਸ਼ਿਵ.


ਵਿ- ਤੱਤਾਂ ਤੋਂ ਪੈਦਾ ਹੋਇਆ। ੨. ਸੰਗ੍ਯਾ- ਦੇਹ. ਸ਼ਰੀਰ। ੩. ਜਗਤ. ਸੰਸਾਰ। ੪. ਪ੍ਰੇਤ ਦਾ ਪੁਤ੍ਰ। ੫. ਦੈਤ੍ਯ. "ਭਯਾਨਕ ਭੂਤਜ." (ਚਰਿਤ੍ਰ ੧)


ਇੱਕ ਜੱਟ ਜਾਤਿ. ਇਸ ਨੂੰ ਭੋਤਨਾ ਭੀ ਆਖਦੇ ਹਨ। ੨. ਪ੍ਰੇਤ. ਭੂਤ. "ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ." (ਮਾਰੂ ਮਃ ੧)


ਭੂਤ (ਜੀਵਾਂ) ਦਾ ਸ੍ਵਾਮੀ ਕਰਤਾਰ। ੨. ਭੂਤਾਂ (ਪ੍ਰੇਤਾਂ) ਦੀ ਸ੍ਵਾਮੀ ਸ਼ਿਵ.