ਸੰਗ੍ਯਾ- ਆਰਨ੍ਯ ਗੋਮਯ. ਜੰਗਲੀ ਗੋਬਰ. ਆਰਣ੍ਯੋਪਲ.
ਦੇਖੋ, ਇਰਾਕ.
ਦੇਖੋ ਇਰਾਕੀ.
ਦੇਖੋ, ਐਰਾਵਤ.
ਦੇਖੋ, ਰਾਵੀ.
ਸੰ. एरणड. ਸੰਗ੍ਯਾ- ਇਰੰਡ. ਰੇਂਡ. ਇੱਕ ਬੂਟਾ, ਜਿਸ ਦੇ ਬੀਜਾਂ ਦਾ ਤੇਲ ਜਲਾਉਂਣ, ਕਲਾਂ ਦੇ ਲਾਉਣ ਅਤੇ ਜੁਲਾਬ ਆਦਿ ਲਈ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਸੂਲ, ਜੋੜਾਂ ਦਾ ਦਰਦ ਅਤੇ ਕਫ ਨਾਸ਼ ਕਰਨ ਵਾਲਾ ਹੈ. ਇਸ ਦੇ ਪੱਤੇ ਸੋਜ ਅਤੇ ਫੋੜੇ ਤੇ ਬੱਧੇ ਗੁਣਕਾਰੀ ਹਨ. L. Ricinus Communis । ੨. ਸਕੰਦ ਪੁਰਾਣ ਅਨੁਸਾਰ ਇੱਕ ਤੀਰਥ.
ਤੁ. [ایلچی] ਸੰਗ੍ਯਾ- ਰਾਜਦੂਤ. ਵਕੀਲ। ੨. ਕਿਸੇ ਰਾਜ ਦਾ ਪ੍ਰਤਿਨਿਧ. Envoy.
ਸੰਗ੍ਯਾ- ਇਲਵਿਲਾ ਦੇ ਉਦਰ ਤੋਂ ਜਨਮਿਆ ਹੋਇਆ, ਕੁਬੇਰ. ਦੇਖੋ, ਇਲਵਿਲਾ.
ਇਲਾਚੀ. ਦੇਖੋ, ਇਲਾਯਚੀ। ੨. ਇੱਕ ਮਾਤ੍ਰਿਕ ਛੰਦ, ਜਿਸ ਦੇ ਤਿੰਨ ਚਰਣ ਹੁੰਦੇ ਹਨ. ਪ੍ਰਤਿ ਚਰਣ ਚੌਬੀਹ ਮਾਤ੍ਰਾ. ਪਹਿਲਾ ਵਿਸ਼੍ਰਾਮ ਗ੍ਯਾਰਾਂ ਤੇ, ਦੂਜਾ ਤੇਰਾਂ ਤੇ, ਅੰਤ ਦੋ ਗੁਰੁ.¹#ਉਦਾਹਰਣ-#"ਨਹਿ ਲੈਹੈਂ ਹਰਿਨਾਮ, ਦਾਨ ਕਾਹੂੰ ਨਹਿਂ ਦੈਹੈਂ."#(ਕਲਕੀ)#(ਅ) ਏਲਾ ਦਾ ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਸ- ਜ- ਨ- ਨ- ਯ. , , , , . ਪੰਜ ਅਤੇ ਦਸ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#"ਜਗ ਮੇ ਨਹੀ, ਸੁਖ ਤਨਿਕ ਕਰ ਵਿਚਾਰੋ." xxx#੩. ਸੰ. ਧਾ- ਕ੍ਰੀੜਾ ਕਰਨਾ. ਖੇਲਨਾ.
ਅ਼. [اعلان] ਇਅ਼ਲਾਨ. ਸੰਗ੍ਯਾ- ਹ਼ੁਕਮ. ਆਗ੍ਯਾ। ੨. ਆਗ੍ਯਾਪਤ੍ਰ। ੩. ਇੱਤ਼ਲਾਅ਼ਨਾਮਾ. ਨੋਟਿਸ. ਵਿਗ੍ਯਾਪਨ.