ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [خوُبی] ਸੰਗ੍ਯਾ- ਗੁਣ। ੨. ਭਲਿਆਈ. ਨੇਕੀ. "ਖੈਰ ਖੂਬੀ ਕੋ ਦਿਹੰਦਾ ਹੈ." (ਅਕਾਲ)


ਫ਼ਾ. [خوُبیدِہ] ਵਿ- ਨੇਕੀ ਦੇਣ ਵਾਲਾ.


ਫ਼ਾ. [خوُں] ਸੰਗ੍ਯਾ- ਖ਼ੂਨ. ਲਹੂ. ਦੇਖੋ, ਖੂਨ.


ਫ਼ਾ. [خوُنخوار] ਵਿ- ਲਹੂ ਪੀਣ ਵਾਲਾ। ੨. ਭਯੰਕਰ. ਡਰਾਵਨਾ. "ਜੁਟੇ ਦਲ ਸੁਰ ਅਸੁਰ ਖੂੰਖਾਰ ਦੋ ਸੂ ਜੰਗ ਚਹ." (ਸਲੋਹ) ੩. ਦਯਾ ਰਹਿਤ. ਕ੍ਰੂਰ. ਬੇਰਹਮ.


ਫ਼ਾ. [خویشتن] ਆਪਣਾ ਆਪ.


ਫ਼ਾ [خیز] ਖ਼ੇਜ਼ੀਦਨ ਦਾ ਅਮਰ. ਉਠ। ੨. ਵਿ- ਉਠਾਉਣ ਵਾਲਾ। ਪੈਦਾ ਕਰਨ ਵਾਲਾ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਜ਼ਰਖ਼ੇਜ਼.


ਫ਼ਾ. [خیزیِدن] ਕ੍ਰਿ- ਉਠਣਾ.


ਫ਼ਾ. [خیَرخواہ] ਵਿ- ਸ਼ੁਭਚਿੰਤਕ. ਭਲਾ ਚਾਹੁਣ ਵਾਲਾ. "ਖੈਰਖਾਹ ਹਮ ਦੋਨਹੁ ਕੇਰ." (ਗੁਪ੍ਰਸੂ)


ਅ਼. [خیَرات] ਖ਼ੈਰ ਦਾ ਬਹੁਵਚਨ. ਦਾਨ ਪੁੰਨ. ਨੇਕੀਆਂ.


ਫ਼ਾ. [خوشہ] ਸੰਗ੍ਯਾ- ਸਿੱਟਾ. ਬੱਲੀ। ੨. [خوشا] ਵ੍ਯ- ਖ਼ੂਬ ਹੈ! ਅੱਛਾ ਹੈ! ਵਾਹ- ਵਾਹ!