ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ. ਵਿ- ਖੇਲਕੇ. ਖੇਡ ਕਰਕੇ। ੨. ਸੰ. ਸੰਗ੍ਯਾ- ਖੇਡ. ਕ੍ਰੀੜਾ.


ਦੇਖੋ, ਖੇਲ.


ਦੇਖੋ, ਖੇਵਨ. "ਅਨਿਲ ਬੇੜਾ ਹਉ ਖੇਵਿ ਨ ਸਾਕਉ." (ਬਸੰ ਨਾਮਦੇਵ) ਤੇਜ਼ ਹਵਾ ਵਿੱਚ ਮੈਂ ਕਿਸ਼ਤੀ ਨਹੀਂ ਚਲਾ ਸਕਦਾ. ਭਾਵ- ਵਾਸਨਾ ਦੀ ਪ੍ਰਬਲਤਾ ਕਾਰਣ ਸੰਸਾਰੋਂ ਪਾਰ ਨਹੀਂ ਹੋ ਸਕਦਾ.


ਸੰ. कैवर्त्त् ਕੈਵਰ੍‍ਤ. ਸੰਗ੍ਯਾ- ਮਲਾਹ. ਨੌਕਾ ਚਲਾਉਣ ਵਾਲਾ. "ਗੁਰ ਖੇਵਟ ਸਬਦਿ ਤਰਾਇਆ." (ਬਿਹਾ ਛੰਤ ਮਃ ੪) "ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ." (ਮਾਰੂ ਅਃ ਮਃ ੧) ੨. ਵਿ- ਕ੍ਸ਼ੇਪਕ. ਫੈਂਕਨੇ ਵਾਲਾ. "ਅੰਕੁਸ ਗ੍ਯਾਨ ਰਤੰਨੁ ਹੈ ਖੇਵਟੁ ਵਿਰਲਾ ਸੰਤ." (ਸ. ਕਬੀਰ) ਹਾਥੀ ਪੁਰ ਅੰਕੁਸ਼ ਚਲਾਉਣ ਵਾਲਾ ਕੋਈ ਵਿਰਲਾ ਸੰਤ ਹੈ.