ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਭੀਤਿ (ਡਰ) ਸਹਿਤ. ਡਰਿਆ ਹੋਇਆ.


ਸਰਵ. ਤਮਾਮ. ਦੇਖੋ, ਸਬ ਅਤੇ ਸਭ. "ਸਭੁ ਜਗ ਆਪਿ ਉਪਾਇਓਨੁ." (ਵਡ ਮਃ ੩)


ਦੇਖੋ, ਸਭਕੋ.


ਵਿ- ਭੂਤ ਸਹਿਤ. ਤੱਤਾਂ ਸਹਿਤ। ੨. ਸ਼ਿਵ- ਗਣ ਸਹਿਤ। ੩. ਭੂਤ (ਪ੍ਰਾਣੀ) ਸਾਥ। ੪. ਦੇਖੋ, ਸੰਭੂਤ.


ਕ੍ਰਿ. ਵਿ- ਸਾਰੇ. ਤਮਾਮ. "ਸਭੇ ਗੁਨਹ ਬਖਸਾਇ ਲਇਓਨੁ." (ਆਸਾ ਅਃ ਮਃ ੩)


ਦੇਖੋ, ਸਭਯ. "ਕਹੁ ਰਵਿਦਾਸ ਸਭੈ ਨਹੀ ਸਮਝਸਿ." (ਰਾਮਕਲੀ) ੨. ਸਭ ਹੀ. ਸਾਰੇ. "ਸਭੈ ਘਟਿ ਰਾਮੁ ਬੋਲੈ." (ਮਾਲੀ ਨਾਮਦੇਵ) ੩. ਸਭ੍ਯ. "ਸੋਈ ਰਾਮ ਸਭੈ ਕਹੈ ਸੋਈ ਕਉਤਕਹਾਰ." (ਸ. ਕਬੀਰ) ਸਭ੍ਯ ਅਤੇ ਨਟ ਦੇ ਰਾਮ ਉੱਚਾਰਣ ਵਿੱਚ ਭੇਦ ਹੈ.


ਕ੍ਰਿ. ਵਿ- ਸਾਰਾ. ਤਮਾਮ. "ਸਭੋ ਵਰਤੈ ਹੁਕਮ." (ਵਾਰ ਸ੍ਰੀ ਮਃ ੩)


ਸਭ (ਸਰ੍‍ਵ) ਅੰਗਨ. ਦੇਖੋ, ਭਗੌਹਾਂ.


ਵਿ- ਭੈ ਸਹਿਤ. ਡਰਿਆ ਹੋਇਆ। ੨. ਦੇਖੋ, ਸਭੈ ੨,; ਵਿ- ਸਭਾ ਦਾ ਮੈਂਬਰ. ਸਭਾਸਦ। ੨. ਸਭਾ ਵਿਚ ਬੈਠਣ ਲਾਇਕ. ਅਦਬ ਅਤੇ ਇਲਮ ਸਿੱਖਿਆ ਹੋਇਆ. ਤਹਜੀਬਯਾਫ਼ਤਾ.