ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुम्फन ਗੁੰਫਨ. ਸੰਗ੍ਯਾ- ਗੁੰਦਣਾ.


ਦੇਖੋ, ਗੁਹਜ ਅਤੇ ਗੁਹ੍ਯ.


ਫ਼ਾ. [گُہر] ਗੋਹਰ ਦਾ ਸੰਖੇਪ. ਮੋਤੀ. ਦੇਖੋ, ਗਉਹਰ.


ਸੰ. ਸੰਗ੍ਯਾ- ਗੁਫਾ. ਕੰਦਰਾ। ੨. ਹਿਰਦਾ. ਅੰਤਹਕਰਣ। ੩. ਮਾਯਾ.


ਸੰਗ੍ਯਾ- ਪੁਕਾਰ. ਸੱਦ. ਹਾਕ. "ਦਰ ਪਰ ਤਿਸ੍ਠ ਗੁਹਾਰ ਸੁਨਾਈ." (ਨਾਪ੍ਰ) ੨. ਗਊ ਹਰਣ ਵਾਲਿਆਂ ਪਿੱਛੇ ਖੋਜ ਲੈਣ ਵਾਲੀ ਟੋਲੀ. ਵਾਹਰ. "ਗੁਹਾਰ ਲਾਗ ਤੁਰਤ ਛੁਡਾਵਈ." (ਭਾਗੁ ਕ) "ਪੀਛੇ ਪਰੀ ਗੁਹਾਰ ਵਿਸਾਲਾ." (ਗੁਪ੍ਰਸੂ)


ਸੰਗ੍ਯਾ- ਗੋਮਯ ਅੰਬਾਰ. ਗੋਹੇ ਦਾ ਢੇਰ. ਪਾਥੀਆਂ ਦਾ ਢੇਰ.


ਵਿ- ਪੁਕਾਰ ਕਰਨ ਵਾਲਾ. ਹਾਕ ਮਾਰਨ ਵਾਲਾ। ੨. ਸੰਗ੍ਯਾ- ਗੁਹਾਰ (ਤਾਕੁਬ ਕਰਨ ਵਾਲੀ ਜਮਾਤ) ਦਾ ਸਾਥੀ. ਦੇਖੋ, ਗੁਹਾਰ ੨.


ਸੰ. ਗੁਹ੍ਯ ਅੰਜਨਾ. ਸੰਗ੍ਯਾ- ਅੱਖ ਦੀ ਪਲਕ ਦੇ ਅੰਦਰਲੇ ਪਾਸੇ ਹੋਣਵਾਲੀ ਫੁਨਸੀ.