ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦਿਖਾਇਆ ਹੋਇਆ. ਉਪਦੇਸ਼ ਕੀਤਾ.


ਵਿ- ਪਰਦੁੱਖ ਨਿਵਾਰਕ. ਪਰਾਇਆ ਦੁੱਖ ਦੂਰ ਕਰਨ ਵਾਲਾ. "ਭਯਭੰਜਨੁ ਪਰਦੁਖਨਿਵਾਰੁ." (ਸਵੈਯੇ ਮਃ ੫. ਕੇ)


ਦੇਖੋ, ਪ੍ਰਦ੍ਯੁਮ੍ਨ.


ਪਰਨਿੰਦਾ. ਪਰਾਏ ਦੂਸਣ ਪ੍ਰਗਟ ਕਰਨ ਦੀ ਕ੍ਰਿਯਾ "ਕਈ ਕੋਟ ਪਰਦੂਖਨਾ ਕਰਹਿ." (ਸੁਖਮਨੀ)


ਸੰਗ੍ਯਾ- ਪਰ (ਦੂਜਾ) ਦੇਸ਼. ਵਿਦੇਸ਼ "ਪਰਦੇਸ ਝਾਗਿ ਸਉਦੇ ਕਉ ਆਇਆ." (ਆਸਾ ਮਃ ੫) ੨. ਭਾਵ- ਪਰਲੋਕ। ੩. ਜਨਮਾਂਤਰ। ੪. ਦੇਖੋ, ਪ੍ਰਦੇਸ.


ਸੰ. प्रदेष्ट. ਦਿਖਾਉਣ ਵਾਲਾ. ਦੱਸਣ ਵਾਲਾ। ੨. ਉਪਦੇਸ਼ ਦਾਤਾ। ੩. ਵਿਚਾਰ ਕਰਤਾ.