ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੈ. ਅੰਗੀਕਾਰ ਕਰ. "ਤਿਨ ਕੀ ਓਟ ਲੇਹਿ." (ਸੁਖਮਨੀ)


ਦੇਖੋ, ਲੇਹ ੧। ੨. ਇੱਕ ਜੱਟ ਜਾਤਿ। ੩. ਲੈਂਦਾ ਹੈ. ਲੇਹੀਂ. ਲੈਂਦੇ ਹਨ. "ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ." (ਸੂਹੀ ਕਬੀਰ)


ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)


General Lord Lake. ਇਸ ਦਾ ਜਨਮ ਮਾਰਚ ਸਨ ੧੭੭੨ ਵਿੱਚ ਹੋਇਆ. ਇਹ ਆਪਣੀ ਯੋਗਤਾ ਨਾਲ ਹਿੰਦੁਸਤਾਨ ਦੀ ਫੌਜਾਂ ਦਾ ਜੰਗੀ ਲਾਟ ਬਣਿਆ. ਇਸ ਨੇ ਸਨ ੧੮੦੩ ਵਿੱਚ ਮਰਹਟਿਆਂ ਨੂੰ ਭਾਰੀ ਹਾਰ ਦਿੱਤੀ ਅਤੇ ਦਿੱਲੀ ਦੇ ਸ਼ਾਹਆਲਮ ਨੂੰ ਮਰਹਟਿਆਂ ਦੇ ਹੱਥੋਂ ਛੁੜਾਇਆ. ੧੭. ਨਵੰਬਰ ਸਨ ੧੮੦੪ ਨੂੰ ਹੁਲਕਰ ਨੂੰ ਫਤੇ ਕੀਤਾ. ੪. ਨਵੰਬਰ ੧੮੦੭ ਨੂੰ ਇਸ ਨੂੰ ਵਿਸਕੌਂਟ (Viscount) ਪਦਵੀ ਮਿਲੀ. ੨੦. ਫਰਵਰੀ ਸਨ ੧੮੦੮ ਨੂੰ ਇਸ ਦਾ ਦੇਹਾਂਤ ਇੰਗਲੈਂਡ ਹੋਇਆ.#ਲੇਕ ਸਾਹਿਬ ਦਾ ਕੈਥਲ ਅਤੇ ਫੂਲਕੀ ਰਿਆਸਤਾਂ ਦੇ ਇਤਿਹਾਸ ਨਾਲ ਗਾੜ੍ਹਾ ਸੰਬੰਧ ਹੈ. ਇਸ ਨੇ ਸਿੱਖਾਂ ਨਾਲ ਮਿਤ੍ਰਤਾ ਕਰਕੇ ਬਹੁਤ ਲਾਭ ਉਠਾਇਆ ਅਰ ਸਿੱਖ ਰਿਆਸਤਾਂ ਨੂੰ ਭੀ ਸਮੇਂ ਸਿਰ ਲੇਕ ਤੋਂ ਸਹਾਇਤਾ ਮਿਲੀ. "ਸਾਹਿਬ ਲਾਰਡ ਲੇਕ ਉਦਾਰੇ." (ਪੰਪ੍ਰ)


ਅ਼. [لیکن] ਵ੍ਯ- ਇਸ ਦਾ ਅਸਲ ਰੂਪ ਲਾਕਿਨ ਹੈ, ਪਰ ਇਮਾਲਹ ਹੋਕੇ ਲੇਕਿਨ ਬਣ ਗਿਆ ਹੈ. ਕਿੰਤੁ. ਪਰੰਤੁ. ਪਰ. ਮਗਰ.


ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)