ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਹ। ੨. ਦੇਖੋ, ਗੁਹਨਾ। ੩. ਗੁੰਦਕੇ. ਗੁੰਫਨ ਕਰਕੇ.


ਗੁਪਤ ਅਰਥ. ਭਾਵਾਰਥ. "ਵਾਹਿਗੁਰੂ ਗੁਹ੍ਯਾਰਥ ਬਖਾਨੋ." (ਗੁਪ੍ਰਸੂ)


ਗੁੰਦੀ. ਪਰੋਈ. ਦੇਖੋ, ਗੁਹਨ ਅਤੇ ਗ੍ਰਥਨ. "ਮੁੰਡਨਮਾਲ ਅਨੇਕ ਗੁਹੀ ਸਿਵ." (ਕ੍ਰਿਸਨਾਵ) "ਕਵਿਤਾ ਕਵਿ ਕੇ ਮਨ ਮੱਧਿ ਗੁਹੀ ਹੈ." (ਚੰਡੀ ੧) ੨. ਦੇਖੋ, ਦੇਵਗੁਹੀ.


ਸੰਗ੍ਯਾ- ਜਮਾਂ ਕੀਤਾ ਗੋਹਾ. ਗੁਹਾਰਾ। ੨. ਗੋਹ ਦੀ ਕ਼ਿਸਮ ਦਾ ਇੱਕ ਜ਼ਹਿਰੀਲਾ ਜੀਵ, ਜਿਸ ਦਾ ਲਾਲ ਸਿਰ ਹੁੰਦਾ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ "ਗੋਧਿਕਾਤਮਜ" ਲਿਖਿਆ ਹੈ ਅਤੇ ਦੱਸਿਆ ਹੈ ਕਿ ਗੋਹ (ਗੋਧਾ) ਦੇ ਉਦਰ ਤੋਂ ਕਾਲੇ ਸੱਪ ਦੇ ਸੰਯੋਗ ਨਾਲ ਇਹ ਉਤਪੰਨ ਹੁੰਦਾ ਹੈ. ਡਿੰਗ. ਗੋਧੇਰਕ.