ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭੂਤ (ਜੀਵਾਂ) ਦਾ ਅੰਤ ਕਰਨ ਵਾਲਾ ਸ਼ਿਵ। ੨. ਕਾਲ। ੩. ਖੜਗ. ਤਲਵਾਰ. (ਸਨਾਮਾ)


ਸੰ. ਸੰਗ੍ਯਾ- ਹੋਂਦ. ਅਸ੍ਤਿਤ੍ਵ। ੨. ਸ਼ਕਤਿ. ਬਲ। ੩. ਧਨ. ਸੰਪਦਾ। ੪. ਜੀਵਸੱਤਾ. ਦੇਖੋ, ਐਤ੍ਰੇਯ ਆਰਣ੍ਯਕ, ਆਰਣ੍ਯਕ ੨, ਅਧ੍ਯਾਯ ੧, ਖੰਡ ੮। ੫. ਅਣਿਮਾ ਆਦਿ ਅੱਠ ਸਿੱਧੀਆਂ। ੬. ਭਸਮ. ਰਾਖ। ੭. ਲਕ੍ਸ਼੍‍ਮੀ। ੮. ਜਾਤਿ। ੯. ਉਤਪੱਤਿ.


ਡਿੰਗ. ਭਸਮ. ਵਿਭੂਤ. ਸੁਆਹ.


ਭੂਤ- ਈਸ਼. ਭੂਤੇਸ਼. ਭੂਤਾਂ (ਜੀਵਾਂ) ਦਾ ਸ੍ਵਾਮੀ ਕਰਤਾਰ। ੨. ਪ੍ਰੇਤਰਾਜ ਸ਼ਿਵ.


ਜ਼ਮੀਨ ਨੂੰ ਪਾੜਨ ਵਾਲਾ ਕੁਦਾਲ ਹਲ ਆਦਿ ਸੰਦ। ੨. ਸੂਰ.


ਦੇਖੋ, ਭੂਸੁਰ.


ਭੂ (ਪ੍ਰਿਥਿਵੀ) ਨੂੰ ਧਾਰਨ ਵਾਲਾ, ਪਹਾੜ. ਪੁਰਾਣਕਥਾ ਹੈ ਕਿ ਭੂਮਿ ਹਵਾ ਨਾਲ ਚਟਾਈ ਦੀ ਤਰਾਂ ਇਕੱਠੀ ਹੋਜਾਂਦੀ ਸੀ. ਇਸ ਲਈ ਪਹਾੜ ਮੀਰਫਰਸ਼ ਦੀ ਥਾਂ ਰੱਖਕੇ ਜ਼ਮੀਨ ਨੂੰ, ਠਹਿਰਾਇਆ. "ਭੂਧਰ ਸੇ ਜਿਨ ਕੇ ਤਨ ਭਾਰੇ." (ਚਰਿਤ੍ਰ ੧) ੨. ਵਰਾਹ ਅਵਤਾਰ, ਜੋ ਡੁੱਬੀ ਹੋਈ ਪ੍ਰਿਥਿਵੀ ਨੂੰ ਹੁੱਡਾਂ ਤੇ ਰੱਖਕੇ ਲੈਆਇਆ। ੩. ਰਾਜਾ। ੪. ਇੰਦ੍ਰ. "ਭੂਧਰ ਕੇ ਭਯ ਤੇ ਨਗ ਭਾਜੇ." (ਚੰਡੀ ੨)