ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਰੀਰ ਨਾਲ ਸੰਬੰਧਿਤ। ੨. ਕਰਨ ਵਾਲੀ. "ਕਾਰਣ ਕਰੀਲੀ." (ਅਕਾਲ)


ਦੇਖੋ, ਕਰਿੰਦ.


ਦੇਖੋ, ਕਰ. "ਅਹਿਕਰੁ ਕਰੇ ਸੁ ਅਹਿਕਰੁ ਪਾਏ." (ਵਾਰ ਮਾਰੂ ੨, ਮਃ ੫) ਇਸ ਹੱਥ ਨਾਲ ਕਰੇ ਅਤੇ ਉਸੇ ਹੱਥ ਨਾਲ ਫਲ ਪਾਵੇ। ੨. ਸੰ. ਕਰ. ਦੇਖੋ, ਕਰ ੩. "ਗਊ ਬਿਰਾਰਮਣ ਕਉ ਕਰੁ ਲਾਵਹੁ." (ਵਾਰ ਆਸਾ)


ਵਿ- ਸ਼ੋਕਾਤੁਰ. ਦੁਖੀ. ੨. ਕ੍ਰਿਪਾਲੂ.


ਦੁਖੀ ਤੇ ਮਿਹਰ ਕਰਨ ਵਾਲਾ. "ਕਰੁਣਕ੍ਰਿਪਾਲ ਗੋਪਾਲ ਦੀਨਬੰਧੁ." (ਕਾਨ ਮਃ ੫)


ਸੰਗ੍ਯਾ- ਕ੍ਰਿਪਾ. ਦਯਾ। ੨. ਕਾਵ੍ਯ ਦੇ ਨੌਂ ਰਸਾਂ ਵਿੱਚੋਂ, ਇੱਕ ਰਸ. ਦੇਖੋ, ਰਸ.


ਕ੍ਰਿਪਾ ਦਾ ਖ਼ਜ਼ਾਨਾ। ੨. ਦਯਾ ਦਾ ਆਸਰਾ.


ਕ੍ਰਿਪਾ ਦਾ ਸ੍ਵਾਮੀ.