ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حِرفت] ਹ਼ਿਰਫ਼ਤ. ਸੰਗ੍ਯਾ- ਪੇਸ਼ਾ. ਕੰਮ। ੨. ਦਸ੍ਤਕਾਰੀ ਆਦਿ ਕ੍ਰਿਯਾ. ਹੁਨਰ.


ਅ਼. [ہرمزی] ਹਿਰਮਜ਼ੀ. ਇੱਕ ਲਾਲ ਰੰਗ ਦੀ ਮਿੱਟੀ, ਜਿਸ ਨੂੰ ਫਰਸ਼ ਕੰਧ ਆਦਿ ਦੇ ਰੰਗਣ ਲਈ ਵਰਤੀਦਾ ਹੈ.


ਖੁਹਾਇਆ. ਹਰਣ ਕਰਾਇਆ। ੨. ਹੈਰਾਨ ਹੋਇਆ. "ਹੇਰਤ ਹੇਰਤ ਸਭੈ ਹਿਰਾਇਆ." (ਤਨਸੁਖ)


ਦੇਖੋ, ਹਰਣ. "ਕਾਨ ਫਰਾਇ ਹਿਰਾਏ ਟੂਕਾ." (ਪ੍ਰਭਾ ਅਃ ਮਃ ੧) ਯੋਗੀ ਬਣਕੇ ਟੁਕੜੇ ਢੋਂਦਾ ਹੈ. ਚੇਲੇ ਰੋਟੀਆਂ ਮੰਗਕੇ ਗੁਰੂ ਪਾਸ ਲੈ ਜਾਂਦੇ ਹਨ.


ਫ਼ਾ. [ہراس] ਸੰਗ੍ਯਾ- ਡਰ. ਖ਼ੌਫ਼. "ਹੇਰ ਆਜ ਕੋ ਜੰਗ ਹਿਰਾਸਾ." (ਗੁਪ੍ਰਸੂ) ੨. ਦੇਖੋ, ਹੁੱਰਾਸ.


ਅ਼. [حراست] ਹ਼ਿਰਾਸਤ. ਨਿਗਹਬਾਨੀ. ਨਿਗਰਾਨੀ। ੨. ਹਿਫਾਜਤ. ਰਖ੍ਯਾ.