nan
ਜਿਲਾ ਗੁੱਜਰਾਂਵਾਲਾ ਦੇ ਸੋਦਰਾ ਪਿੰਡ ਦਾ ਵਸਨੀਕ, ਧੰਮਨ ਗੋਤ ਦਾ ਖਤ੍ਰੀ ਘਨੱਯਾ (ਘਨਈਆ) ਰਾਮ ਗੁਰੂ ਤੇਗ ਬਹਾਦੁਰ ਜੀ ਦਾ ਸਿੱਖ ਹੋਇਆ. ਇਹ ਲੰਗਰ ਲਈ ਜਲ ਢੋਣ ਦੀ ਸੇਵਾ ਕੀਤਾ ਕਰਦਾ ਸੀ. ਦਸਵੇਂ ਪਾਤਸ਼ਾਹ ਵੇਲੇ ਇਸ ਨੇ ਆਨੰਦਪੁਰ ਦੇ ਜੰਗਾਂ ਵਿੱਚ ਜਖਮੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਸਮਭਾਵ ਨਾਲ ਜਲ ਪਿਆਕੇ ਅਤੇ ਮਰਹਮ ਪੱਟੀ ਕਰਕੇ ਸਤਿਗੁਰੂ ਦੀ ਪ੍ਰਸੰਨਤਾ ਪ੍ਰਾਪਤ ਕੀਤੀ. ਕਲਗੀਧਰ ਨੇ ਘਨੱਯਾਰਾਮ ਨੂੰ ਆਪਣਾ ਦਸਤੀ ਰੁਮਾਲ ਬਖਸ਼ਕੇ ਮਹੰਤ ਥਾਪਿਆ. ਇਸ ਦੀ ਗੱਦੀ ਤੇ ਸਹਜ ਰਾਮ, ਰਾਣਾ ਰਾਮ, ਲਛਮਨ ਰਾਮ, ਨਾਰਾਯਣ ਰਾਮ, ਸਾਹਿਬ ਰਾਮ, ਭਦ੍ਰ ਰਾਮ, ਸੰਤੋਖ ਰਾਮ, ਅਡਨ ਸ਼ਾਹ ਅਤੇ ਸੇਵਾਰਾਮ ਆਦਿ ਮਹੰਤ ਹੋਏ. ਅਡਨ ਸ਼ਾਹ ਅਤੇ ਸੇਵਾਰਾਮ ਮਹਾਂ ਪ੍ਰਤਾਪੀ ਅਤੇ ਕਰਨੀ ਵਾਲੇ ਹੋਏ ਹਨ, ਇਸ ਲਈ ਘਨੱਯਾ ਰਾਮ ਦੀ ਸੰਪ੍ਰਦਾਯ ਦਾ ਨਾਉਂ "ਅਡਨਸ਼ਾਹੀ" ਅਤੇ "ਸੇਵਾ ਪੰਥੀ" ਪ੍ਰਸਿੱਧ ਹੋਗਿਆ ਹੈ. ਸੇਵਾਪੰਥੀਆਂ ਦਾ ਮਸ਼ਹੂਰ ਡੇਰਾ ਥਲ (ਸਿੰਧ ਸਾਗਰ ਦੋਆਬ) ਵਿੱਚ ਹੈ.#ਅਡਨ ਸ਼ਾਹੀ ਸਿੱਖ ਸਾਧੁ ਧਰਮਕਿਰਤ ਕਰਕੇ ਨਿਰਵਾਹ ਕਰਦੇ ਹਨ. ਪੁਰਾਣੇ ਲਿਖਾਰੀ ਅਡਨ ਸ਼ਾਹੀਆਂ ਦੀ ਬਣਾਈ ਸਿਆਹੀ (ਰੌਸ਼ਨਾਈ) ਵਰਤਿਆ ਕਰਦੇ ਸਨ, ਅਤੇ ਇਸ ਦਾ ਨਾਉਂ ਹੀ "ਅਡਨ ਸ਼ਾਹੀ ਸਿਆਹੀ" ਪ੍ਰਸਿੱਧ ਸੀ.
ਵਿ- ਡਰ ਰਹਿਤ. ਨਿਰਭੈ.
nan