ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਹਿਸਾਬ ਖ਼ਤਮ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫)


ਲੇਖਕ. ਲਿਖਾਰੀ. "ਧਨੁ ਲੇਖਾਰੀ ਨਾਨਕਾ." (ਸੋਰ ਅਃ ਮਃ ੧) ੨. ਮੁਸੰਨਿਫ. ਗ੍ਰੰਥਕਰਤਾ. "ਬਿਖੁ ਭੂਲੇ ਲੇਖਾਰੀ." (ਮਾਰੂ ਅਃ ਮਃ ੧)


ਲਿਖਣ ਵਾਲੀ. "ਕਲੰਮ ਅਗੰਮ ਮਸਤਕਿ ਲੇਖਾਵਤੀ." (ਫੁਨਹੇ ਮਃ ੫)