ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜਿੰਦਾ (ਜੰਦ੍ਰਾ) ਕੁਫ਼ਲ. "ਪ੍ਰਹਲਾਦ ਕੋਠੇ ਵਿਚਿ ਰਾਖਿਆ ਬਾਰ ਦੀਆ ਤਾਲਾ." (ਭੈਰ ਅਃ ਮਃ ੩) ੨. ਅ਼. [تعالےٰ] ਤਆ਼ਲਾ. ਬਜ਼ੁਰਗ ਹੈ. ਵਡਾ ਹੈ। ੩. ਖ਼ੁਦਾ ਤਆ਼ਲਾ ਦਾ ਸੰਖੇਪ. ਦੇਖੋ, ਹੱਕ਼ਤਾਲਾ.


ਫ਼ਾ. [تالاب] ਸੰਗ੍ਯਾ- ਤਲਾਉ. ਤਾਲ. ਤੜਾਗ.


ਸੰਗ੍ਯਾ- ਤਲਮੱਛੀ. ਦੇਖੋ, ਤਲਬੇਲੀ. "ਮੋਹਿ ਲਾਗਤੀ ਤਾਲਾਬੇਲੀ." (ਗੌਡ ਨਾਮਦੇਵ) ਮੈਨੂੰ ਤਲਮੱਛੀ ਲਗਦੀ ਹੈ.


ਤਾਲ ਤੋਂ. ਭਾਵ- ਭਵਸਾਗਰ ਤੋਂ. "ਸੰਤ ਉਧਾਰਉ ਤਤਖਿਣ ਤਾਲਿ." (ਗੌਡ ਮਃ ੫) ੨. ਕ੍ਰਿ. ਵਿ- ਤਤਕਾਲ. ਫ਼ੌਰਨ. "ਉਠਿ ਚਲਣਾ ਮੁਹਤਕਿ ਤਾਲਿ." (ਧਨਾ ਮਃ ੧) ੩. ਸੰ. ਸੰਗ੍ਯਾ- ਚੋਟ. ਆਘਾਤ.


ਅ਼. [طِلب] ਸੰਗ੍ਯਾ- ਤ਼ਲਬ ਕਰਨ ਵਾਲਾ. ਖੋਜਣਵਾਲਾ. ਜਿਗ੍ਯਾਸੁ. "ਮੈ ਤਾਲਿਬ ਮੌਲਾ ਕੋ ਏਕ." (ਗੁਪ੍ਰਸੂ)


ਸੰਗ੍ਯਾ- ਕੁੰਜੀ. ਚਾਬੀ. ਤੱਲਿਕਾ. ਤਾਲਿਕਾ। ੨. ਤਾੜ ਦੀ ਸ਼ਰਾਬ। ੩. ਤਾਲ. ਦੋਹਾਂ ਹੱਥਾਂ ਨਾਲ ਬਜਾਈ ਤਾੜੀ.