ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖੋਹਿਆ ਜਾਂਦਾ. ਦੇਖੋ, ਹ੍ਰਿਤ। ੨. ਹਰਣ ਕਰਦਾ. ਚੁਰਾਉਂਦਾ. ਖੋਂਹਦਾ। ੩. ਅਫਗਾਨਿਸਤਾਨ ਦਾ ਇੱਕ ਇਲਾਕਾ ਅਤੇ ਉਸ ਦਾ ਪ੍ਰਧਾਨ ਨਗਰ, ਜੋ ਸਮੁੰਦਰ ਤੋਂ ੨੫੦੦ ਫੁਟ ਉੱਚਾ ਹੈ. ਇੱਥੋਂ ਦੀਆਂ ਖੱਲਾਂ ਤੇ ਰੇਸ਼ਮ ਮਸ਼ਹੂਰ ਹਨ.


ਵਿ- ਹਰਣ ਹੋਇਆ. ਖੋਇਆ. ਖੋਈ. "ਪੂੰਜੀ ਹਿਰਾਨੀ ਬਨਜੁ ਟੂਟ." (ਬਸੰ ਕਬੀਰ) ੨. ਠਗਿਆ. "ਬਹੁ ਬਿਧਿ ਮਾਇਆ ਮੋਹ ਹਿਰਾਨੋ." (ਮਲਾ ਮਃ ੫)


ਸੰ. ह्र ਧਾ- ਲੈਜਾਣਾ. ਚੋਰੀ ਕਰਨਾ. ਠਗਣਾ. ਦੂਸਰੇ ਦੀ ਨਕਲ ਕਰਨਾ. ਦੇਣਾ. ਜਮਾ ਕਰਨਾ. ਸਮਾਪਤ ਕਰਨਾ. ਤ੍ਯਾਗਣਾ. ਰੋਕਣਾ. ਮਾਰਨਾ. ਸਮੇਟਨਾ. ਅਨਾਦਰ ਕਰਨਾ. ਜੁਲਮ ਕਰਨਾ. ਯੁੱਧ ਕਰਨਾ. ਖਸੋਟਨਾ। ੨. ਕ੍ਰਿ. ਵਿ- ਚੁਰਾਕੇ. ਲੁੱਟਕੇ. "ਹਿਰਿ ਵਿਤ ਚਿਤ ਦੁਖਾਹੀ." (ਆਸਾ ਪੜਤਾਲ ਮਃ ੫)


ਸੰ. हृत ਹ੍ਰਿਤ. ਵਿ- ਚੁਰਾਇਆ. ਖਸੋਟਿਆ. ਖੋਹਿਆ.


ਦੇਖੋ, ਹਿਰਿ. "ਰਤਨੁ ਗਿਆਨੁ ਸਭ ਕੋ ਹਿਰਿਲੀਨਾ." (ਗਉ ਮਃ ੯)


ਵਿ- ਹਰਣ ਕਰਤਾ. ਲੈ ਜਾਣ ਵਾਲਾ. ਚੁਰਾਉਣ ਵਾਲਾ. ਹਰੀਆ. "ਪਰ ਕਉ ਹਿਰੀਆ." (ਸੂਹੀ ਮਃ ੫. ਪੜਤਾਲ) ਪਰਧਨ ਦਾ ਹਰੀਆ. "ਕਾਨ੍ਹ ਬਡੇ ਰਸ ਕੇ ਹਿਰੀਆ." (ਕ੍ਰਿਸਨਾਵ)


ਦੇਖੋ, ਹਰਣ. ਚੁਰਾਏ। ੨. ਮਿਟਾਏ. "ਕੋਟਿ ਬਿਘਨ ਹਿਰੇ ਖਿਨ ਮਾਹਿ." (ਗਉ ਮਃ ੫)