ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲਿਖਿਆ. "ਲੇਖੁ ਨਾਨਕ ਲੇਖਿਆ." (ਆਸਾ ਮਃ ੫) ੨. ਲਿਖਿਆ ਹੋਇਆ. ਲਿਖੇ ਅਨੁਸਾਰ. "ਤਾਕੀ ਰਜਾਇ ਲੇਖਿਆ ਪਾਇ." (ਮਃ ੧. ਵਾਰ ਸੋਰ)


ਲਿਖਾਰਨ. ਲਿਖਣ ਵਾਲੀ। ੨. ਗ੍ਰੰਥ ਰਚਣ ਵਾਲੀ.


ਲਿਖਣ ਵਾਲਾ. ਲੇਖਕ. ਮੁਨਸ਼ੀ. "ਦੁਆਰੈ ਚਿਤ੍ਰਗੁਪਤ ਲੇਖੀਆ." (ਮਲਾ ਨਾਮਦੇਵ)


ਦੇਖੋ, ਲੇਖ. "ਲੇਖੁ ਨ ਮਿਟਈ, ਹੇ ਸਖੀ !" (ਓਅੰਕਾਰ) ੨. ਲਿਖਣਾ ਕ੍ਰਿਯਾ ਦਾ ਅਮਰ. ਲਿਖ. "ਪ੍ਰਭੁ ਅਬਿਨਾਸੀ ਮਨ ਮਹਿ ਲੇਖੁ." (ਗਉ ਮਃ ੫)


ਲੇਖਾ ਦੇਣ ਵਾਲਾ. ਜਿਸ ਤੋਂ ਹਿਸਾਬ ਲਿਆ ਜਾਵੇ. "ਪੜਿਆ ਲੇਖੇਦਾਰੁ, ਲੇਖਾ ਮੰਗੀਐ." (ਮਃ ੧. ਵਾਰ ਮਲਾ) ੨. ਲੇਖਾ (ਹਿਸਾਬ) ਰੱਖਣ ਵਾਲਾ.


ਲਖਦਾ (ਦੇਖਦਾ) ਹੈ. "ਜੇਹਾ ਮੂੰਹ ਕਰ ਭਾਲਦਾ, ਤੇਵੇਹੋ ਲੇਖੈ." (ਭਾਗੁ) ੨. ਲੇਖੇ (ਹਿਸਾਬ) ਵਿੱਚ. "ਨਾਨਕ ਲੇਖੈ ਇਕ ਗਲ." (ਵਾਰ ਆਸਾ) ੩. ਹਿਸਾਬ ਕਰਕੇ. ਹਿਸਾਬ ਨਾਲ. "ਲੇਖੈ ਕਤਹਿ ਨ ਛੂਟੀਐ." (ਬਾਵਨ) ੪. ਹਿਸਾਬ ਅਨੁਸਾਰ. "ਲੇਖੈ ਸਾਹ ਲਵਾਈਅਹਿ." (ਸ੍ਰੀ ਮਃ ੧)


ਫ਼ਾ. [لیزم] ਸੰਗ੍ਯਾ- ਕਬਾਦਾ. ਕਮਜ਼ੋਰ ਕਮਾਣ, ਜਿਸ ਨਾਲ ਧਨੁਖਵਿਦ੍ਯਾ ਦਾ ਅਭ੍ਯਾਸ ਆਰੰਭੀਦਾ ਹੈ.


ਲਲਕਜਈ ਦਾ ਸੰਖੇਪ. ਅਮੇਜਈ ਪਠਾਣਾਂ ਦੀ ਇੱਕ ਜਾਤਿ. "ਮਹਮੰਦ ਲੇਜਾਕ ਮਾਰੇ." (ਚਰਿਤ੍ਰ ੯੬)


ਸੰ. लेट्. ਧਾ- ਜੂਆ ਖੇਡਣਾ। ੨. ਸੌਂਣਾ। ੩. ਲਿਟਣਾ ਕ੍ਰਿਯਾ ਦਾ ਅਮਰ. ਲਿਟ.


ਸੰ. लेट्. ਧਾ- ਜੂਆ ਖੇਡਣਾ। ੨. ਸੌਂਣਾ। ੩. ਲਿਟਣਾ ਕ੍ਰਿਯਾ ਦਾ ਅਮਰ. ਲਿਟ.