ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਗਤ ਦਾ ਸ੍ਵਾਮੀ, ਕਰਤਾਰ.


ਸਾਰੇ ਜਗਤ ਦੀ ਮਾਂ, ਮਾਯਾ। ੨. ਲੱਛਮੀ। ੩. ਭਵਾਨੀ. ਦੁਰਗਾ। ੪. ਦੇਖੋ, ਲੋਕਮਾਤਾ ੩.


ਦੇਖੋ, ਬਿਸਵਾ.


ਦੇਖੋ, ਵਸਵਾਸ, ਸੰਗ੍ਯਾ- ਚਿੰਤਾ. ਦੁਬਿਧਾ ਫਿਕਰ. "ਅਸਾਂ ਨੂੰ ਰਾਤ ਦਿਣ ਉਨਾ ਦਾ ਵਿਸਵਾਸ ਰਹਿਁਦਾ ਹੈ." (ਜਸਭਾਮ) ੨. ਸੰ. ਵਿਸ਼੍ਵਾਸ. ਨਿਸ਼ਚਯ. ਭਰੋਸਾ. ਯਕੀਨ.


ਭਰੋਸਾ. ਇਤਬਾਰ. ਦੇਖੋ, ਬਿਸ੍ਵਾਸ.