ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਟੁ. ਕੜਵਾ. ਕੌੜਾ. "ਲਗਿ ਸੰਗਤਿ ਕਰੂਆ ਮੀਠਾ." (ਗਉ ਮਃ ੪) ੨. ਸੰ. ਕਰ੍‍ਕ. ਸੰਗ੍ਯਾ- ਮਿੱਟੀ ਦਾ ਪਾਤ੍ਰ. ਘੜਾ. ਦੇਖੋ, ਕਰੂਆਚੌਥ। ੩. ਸੰ. ਕਵਲ. ਗ੍ਰਾਸ. ਬੁਰਕੀ. "ਲਾਯਕ ਹੈਂ ਤੁਮਰੇ ਮੁਖ ਕੀ ਕੂਰਆ." (ਕ੍ਰਿਸਨਾਵ)


ਸੰ. ਕਰ੍‍ਕਾਚਤੁਰ੍‍ਥੀ. ਕੱਤਕ ਬਦੀ ੪. ਇਸ ਤਿਥਿ ਨੂੰ ਹਿੰਦੂ ਇਸਤ੍ਰੀਆਂ ਦਿਨੇ ਵ੍ਰਤ ਕਰਕੇ, ਚੰਦ੍ਰਮਾਂ ਨੂੰ ਮਿੱਟੀ ਦੇ ਕਰੂਏ ਦੀ ਟੂੱਟੀ ਦੇ ਜਲ ਨਾਲ ਅਰਘ ਦਿੰਦੀਆਂ ਅਤੇ ਵ੍ਰਤ ਉਪਾਰਦੀਆਂ ਹਨ. ਵਿਧਵਾ ਇਸਤ੍ਰੀਆਂ ਇਹ ਵ੍ਰਤ ਨਹੀਂ ਰਖਦੀਆਂ.


ਵਿ- ਕ੍ਰੂਰ ਸੁਭਾਉ ਵਾਲਾ. ਕਠੋਰਮਨ. "ਮਨੋ ਫਾਗ ਖੇਲੈਂ ਪਿਸਾਚੰ ਕਰੂਠੀ."