ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰਣ ਕਰਦਾ ਹੈ. ਲੈ ਜਾਂਦਾ ਹੈ। ੨. ਚੁਰਾਉਂਦਾ ਹੈ। ੩. ਹ੍ਰਾਸ ਹੁੰਦਾ ਹੈ. ਘਟਦਾ ਹੈ. "ਲਾਭ ਮਿਲੈ ਤੋਟਾ ਹਿਰੈ." (ਗਉ ਥਿਤੀ ਮਃ ੫) ੪. ਹੇਰਣ ਕਰਦਾ (ਵੇਖਦਾ) ਹੈ. "ਹੋਂਦੀ ਕਉ ਅਨਹੋਂਦੀ ਹਿਰੈ." (ਰਾਮ ਮਃ ੫) "ਕੌਡਾ ਡਾਰਤ ਹਿਰੈ ਜੁਆਰੀ." (ਗੌਂਡ ਨਾਮਦੇਵ)


ਦੇਖੋ, ਹਰੌਲ। ੨. ਹਲਚਲ। ੩. ਅਸ੍ਤਾਚਲ. ਉਹ ਪਹਾੜ, ਜਿਸ ਦੇ ਓਲ੍ਹੇ ਹਰਿ (ਸੂਰਜ) ਹੁੰਦਾ ਹੈ. "ਹਿੰਮਤ ਬਾਂਧ ਹਿਰੌਲਹਿ ਲੌ." (ਚਰਿਤ੍ਰ ੨) ੪. ਸੈਨਾ ਦਾ ਝੁੰਡ. "ਜੈਸੇ ਚੀਰ ਹਿਰੌਲ ਕੋ." (ਚਰਿਤ੍ਰ ੧੦੩)


ਦੇਖੋ, ਏਰੰਡ ਅਤੇ ਹਿਰਡ.


ਦੇਖੋ, ਹਿਰਣ੍ਯ.


ਦੇਖੋ, ਹਿਰਨਕਸਪੁ.


ਦੇਖੋ, ਹਰਣਖ ਅਤੇ ਪ੍ਰਹਿਲਾਦ.


ਅ਼. [حِل] ਹ਼ਿੱਲ. ਵਿ- ਹਲਾਲ. ਧਰਮ ਅਨੁਸਾਰ ਯੋਗ। ੨. ਦੇਖੋ, ਹਿਲਣਾ.