ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਏਡੀ. ਖੁਰੀ. ਪੈਰ ਦਾ ਪਿਛਲਾ ਭਾਗ. ਸੰਸਕ੍ਰਿਤ ਵਿੱਚ ਏਡੂਕ ਉਸ ਦੀਵਾਰ (ਕੰਧ) ਨੂੰ ਆਖਦੇ ਹਨ ਜਿਸ ਅੰਦਰ ਹੱਡਾਂ ਦੀ ਚਿਣਾਈ ਹੋਵੇ. ਸੋ ਅੱਡੀ ਦੀ ਬਣਾਉਟ ਭੀ ਅਜੇਹੀ ਹੈ.


ਵਿ- ਅਦ੍ਰਿਸ਼੍ਯ. ਜੋ ਵੇਖਿਆ ਨਾ ਜਾ ਸਕੇ. "ਘਟਿ ਘਟਿ ਡੀਠੁ ਅਡੀਠੁ." (ਸ੍ਰੀ. ਅਃ ਮਃ ੧)