ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. गुच्छ ਸੰਗ੍ਯਾ- ਪੱਤੇ ਅਤੇ ਫਲਾਂ ਦਾ ਸਮੂਹ. ਇੱਕ ਸ਼ਾਖ਼ ਨੂੰ ਲੱਗੇ ਹੋਏ ਬਹੁਤ ਫਲ. ਜੈਸੇ- ਅੰਗੂਰਾਂ ਦਾ ਗੁੱਛਾ। ੨. ਫੂੰਦਨਾ. ਛੱਬਾ.


ਛੋਟਾ ਗੁੱਛਾ. ਦੇਖੋ, ਗੁੱਛ। ੨. ਸਰਦ ਥਾਂ ਹੋਣ ਵਾਲੀ ਖੁੰਬ. ਲੋਕ ਇਸ ਨੂੰ ਸੁਕਾਕੇ ਰੱਖਦੇ ਅਤੇ ਤਰਕਾਰੀ ਬਣਾਉਂਦੇ ਹਨ। ੩. ਨਾਈ ਦੀ ਗੁਥਲੀ, ਜਿਸ ਵਿੱਚ ਮੁੰਡਨ ਦਾ ਸਭ ਸਾਮਾਨ ਹੁੰਦਾ ਹੈ.


ਫ਼ਾ. [گذشتہ] ਗੁਜਸ਼ਤਹ. ਵਿ- ਵਿਤੀਤ. ਗੁਜ਼ਰਿਆ ਹੋਇਆ. ਬੀਤਿਆ। ੨. ਮੋਇਆ. ਮ੍ਰਿਤ।


ਫ਼ਾ. [گذشتن] ਗੁਜਸ਼ਤਨ. ਕ੍ਰਿ- ਬੀਤਣਾ। ੨. ਮਰਨਾ।


ਦੇਖੋ, ਗੁਜ਼ਰ ਅਤੇ ਗੁੱਜਰ.


ਫ਼ਾ. [گُزر] ਸੰਗ੍ਯਾ- ਗਤਿ. ਨਿਕਾਸ। ੨. ਪ੍ਰਵੇਸ਼. ਪਹੁਚ। ੩. ਨਿਰਵਾਹ. ਗੁਜ਼ਾਰਾ. "ਮਾਫਕ ਗੁਜਰ ਤਹਾਂ ਧਨ ਪਾਵੋ." (ਗੁਪ੍ਰਸੂ)


ਸੰ. ਗੁਰ੍‍ਜਰ. ਗੋਚਾਰਕ. ਅਹੀਰਾਂ ਦੀ ਇੱਕ ਜਾਤਿ। ੨. ਛਤ੍ਰੀਆਂ ਦਾ ਇੱਕ ਗੋਤ੍ਰ। ੩. ਗੁਜਰਾਤ ਦੇਸ਼। ੪. ਗੁਰੂ ਅੰਗ ਦੇਵ ਦਾ ਇੱਕ ਲੁਹਾਰ ਸਿੱਖ, ਜੋ ਪਰਉਪਕਾਰੀਆਂ ਵਿੱਚ ਮੁਖੀਆ ਸੀ. "ਗੁੱਜਰ ਜਾਤਿ ਲੁਹਾਰ ਹੈ." (ਭਾਗੁ)