ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪੈਣਾ. ਲਿਟਣਾ. ਸੌਣਾ. ਦੇਖੋ, ਲੇਟ ਧਾ. "ਅਨਿਕ ਜੋਨੀ ਲੇਟ." (ਸਾਰ ਮਃ ੫) "ਫਿਰਿ ਗਰਭਿ ਨ ਲੇਟਿਆ." (ਵਾਰ ਗੂਜ ੨. ਮਃ ੫)


ਸੰਗ੍ਯਾ- ਜ਼ਮੀਨ ਉੱਤੇ ਪੈਕੇ ਨਿਰਤਕਾਰੀ. ਸ਼ਯਨ ਨ੍ਰਿਤ੍ਯ. ਸੰਗੀਤ ਅਨੁਸਾਰ ਇਸ ਦੇ ਛੀ ਭੇਦ ਹਨ- ਆਕੁੰਚਿਤ, ਸਮ, ਪ੍ਰਸਾਰਿਤ, ਵਿਵਰ੍‍ਤਨ, ਉਦਵਾਹਿਤ ਅਤੇ ਨਤ. "ਲੇਟਣਿ ਲੇਟਿ ਜਾਣੈ ਤਨ ਸੁਆਹੁ." (ਆਸਾ ਮਃ ੧) ਸ਼ਯਨ ਨ੍ਰਿਤ੍ਯ. ਇਹ ਹੈ ਕਿ ਦੇਹ ਨੂੰ ਖ਼ਾਕ ਸਮਝੇ.


ਦੇਖੋ, ਲੇਟਣਾ.


ਸੰਗ੍ਯਾ- ਪੇਟਬਲ ਪੈਕੇ ਪ੍ਰਣਾਮ. ਕੂਕਰ ਵਾਂਙ ਦੀਨਤਾ. ਖ਼ੁਸ਼ਾਮਦ.


ਸੰਗ੍ਯਾ- ਲੇਈ. ਮੈਦੇ ਆਦਿ ਦੀ ਲੇਵੀ.


ਸੰਗ੍ਯਾ- ਲੇਈ. ਮੈਦੇ ਆਦਿ ਦੀ ਲੇਵੀ.


ਸੰਗ੍ਯਾ- ਘੋੜੇ ਉੱਠ ਆਦਿ ਦੀ ਮੈਲ ਦਾ ਗੋਲ ਪਿੰਡ.