ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿਸ਼੍ਵਾਸਘਾਤ. ਵਿਸ਼੍ਵਾਸਘਾਤੀ. ਦਗੇਬਾਜ਼ੀ. ਦਗੇਬਾਜ਼. ਦੇਖੋ, ਵਿਸ਼੍ਵਾਸਘਾਤਕ.


ਵਿਸ਼੍ਵਾਸ (ਭਰੋਸਾ) ਕਰਨ ਵਾਲੇ ਨੂੰ ਧੋਖਾ ਦੇਣ ਵਾਲਾ. ਆਪਣਾ ਇਤਬਾਰ ਕਿਸੇ ਦੇ ਦਿਲ ਵਿੱਚ ਜਮਾਕੇ ਅਪਕਾਰ ਕਰਨ ਵਾਲਾ. ਚਾਣਕ੍ਯ ਲਿਖਦਾ ਹੈ ਕਿ ਵਿਸ਼੍ਵਾਸਘਾਤੀ ਦਾ ਕਦੇ ਉੱਧਾਰ ਨਹੀਂ ਹੁੰਦਾ.#" विश्वासघातिनो न निष्कृतिः " (ਸੂਤ੍ਰ ੫੨੩)


ਦੇਖੋ, ਵਿਸ਼੍ਵਦੇਵ. "ਵਿਸ਼੍ਵਾਦੇਵ ਮਹਾਰਿਖਿ ਘਨੇ." (ਗੁਪ੍ਰਸੂ)