ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. क्रय्यरटा ਕ੍ਰੱਯਰਟਾ. ਸੰਗ੍ਯਾ- ਵੇਚਣ ਯੋਗ ਪਦਾਰਥਾਂ ਦੇ ਵੇਚਣ ਲਈ ਬੋਲਣ ਵਾਲਾ. ਲੈ ਲਓ ਸੌੱਦਾ, ਐਸਾ ਕਹਿਣ ਵਾਲਾ ਹੋਕਾ ਦੇ ਕੇ ਵੇਚਣ ਵਾਲਾ. ਹੁਣ ਖਾਸ ਕਰਕੇ ਸਬਜੀ ਵੇਚਣ ਵਾਲੇ ਦੀ ਇਹ ਸੰਗ੍ਯਾ ਹੋ ਗਈ ਹੈ.


ਕਰੋ. "ਕਾਰੀ ਏਹੁ ਕਰੇਹੁ." (ਵਾਰ ਬਿਹਾ ਮਃ ੩)


ਕਰਕੇ. "ਨਦਰਿ ਕਰੇਕੈ ਆਪਣੀ." (ਸ੍ਰੀ ਮਃ ੧. ਜੋਗੀ ਅੰਦਰ)


ਸੰ. यकृत ਯਕ੍ਰਿਤ. ਸੰਗ੍ਯਾ- ਕਲੇਜਾ. ਜਿਗਰ. "ਕਰਕ ਕਰੇਜੇ ਮਾਹੀ." (ਸੋਰ ਭੀਖਨ) ੨. ਇਹ ਸ਼ਬਦ ਮਨ (ਦਿਲ) ਦਾ ਅਰਥ ਭੀ ਰਖਦਾ ਹੈ.


ਸੰ. ਸੰਗ੍ਯਾ- ਜਲ ਵਿੱਚ ਅਟਨ (ਵਿਚਰਣ) ਵਾਲਾ ਇੱਕ ਪੰਛੀ, ਜੋ ਸਾਰਸ ਦੀ ਜਾਤਿ ਹੈ.