ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਸੋਟਨਾ. ਖੋਹਣਾ.

ਇੱਕ ਖਤ੍ਰੀ ਗੋਤ੍ਰ.

ਜਿਲਾ ਫ਼ੀਰੋਜ਼ਪੁਰ, ਤਸੀਲ ਜ਼ੀਰਾ, ਥਾਣਾ ਧਰਮਕੋਟ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ 'ਡਗਰੂ' ਤੋਂ ਈਸ਼ਾਨ ਕੋਣ ੬. ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਢਾਬ ਦੇ ਕਿਨਾਰੇ ਗੁਰੂ ਸਾਹਿਬ ਠਹਿਰੇ ਹਨ.#ਸੰਮਤ ੧੯੬੫ ਵਿੱਚ ਦਰਬਾਰ ਬਣਾਇਆ ਗਿਆ ਹੈ, ਪਹਿਲਾਂ ਕੇਵਲ ਮੰਜੀ ਸਾਹਿਬ ਸੀ. ਪੁਜਾਰੀ ਅਕਾਲੀ ਸਿੰਘ ਹੈ. ਗੁਰਦ੍ਵਾਰੇ ਨਾਲ ੨੮ ਘੁਮਾਉਂ ਜ਼ਮੀਨ ਨਗਰਵਾਸੀਆਂ ਵੱਲੋਂ ਹੈ. ਮਾਘੀ ਅਤੇ ਬਸੰਤਪੰਚਮੀ ਨੂੰ ਮੇਲਾ ਹੁੰਦਾ ਹੈ.

ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)

ਸੰਗ੍ਯਾ- ਅੱਚਵੀ. ਹੱਡਭੰਨਣੀ। ੨. ਗੁਹਾ. ਕੰਦਰਾ. "ਗਿਰਿ ਕੀ ਖੋਹਨ ਮੇ ਵਿਚਰੰਤੇ." (ਗੁਪ੍ਰਸੂ) ੩. ਦੇਖੋ ਖੋਹਣਾ. "ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ." (ਮਾਝ ਬਾਰਹਮਾਹਾ) ੪. ਦੇਖੋ, ਖੋਣਾ. "ਸਚਿਸਬਦਿ ਮਲ ਖੋਹੁ." (ਆਸਾ ਛੰਤ ਮਃ ੩)

ਕ੍ਰਿ- ਖਸੋਟਣਾ. ਛੀਨਨਾ. ਦੇਖੋ, ਖੋਹ ੩। ੨. ਉਖੇੜਨਾ. ਨੋਚਣਾ. ਪੁੱਟਣਾ. "ਗਲ੍ਹਾਂ ਪਿਟਨਿ ਸਿਰੁ ਖੋਹੇਨਿ." (ਸਵਾ ਮਃ ੧)