ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [حِلم] ਹ਼ਿਲਮ. ਸੰਗ੍ਯਾ- ਨਰਮੀ. ਨੰਮ੍ਰਤਾ. ਇਸੇ ਤੋਂ ਹਲੀਮ ਹਲੀਮੀ ਆਦਿ ਸ਼ਬਦ ਬਣੇ ਹਨ.


ਦੇਖੋ, ਹਲਾਕ.


ਅ਼. [ہِلال] ਨਵਾਂ ਚੰਦ. ਪਹਿਲੀ ਤਾਰੀਖ ਦਾ ਚੰਦ੍ਰਮਾ. ਦੂਜ ਦਾ ਚੰਦ.


ਸੰ. ਹਿਮ. ਬਰਫ "ਗੁਰੁ ਹਿਵ ਸੀਤਲ ਅਗਨਿ ਬੁਝਾਵੈ." (ਆਸਾ ਅਃ ਮਃ ੧)


ਹਿਮ (ਬਰਫ) ਦਾ ਘਰ, ਹਿਮਾਲਯ।੨ ਹਿਮਕਰ. ਚੰਦ੍ਰਮਾ.