ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਜੰਡ.


ਫ਼ਾ. [جانفِزا] ਵਿ- ਜਾਨ ਵਧਾਉਣ ਵਾਲਾ. ਜਾਨ ਨੂੰ ਤਾਕਤ ਦੇਣ ਵਾਲਾ.


ਸੰ. जम्बुमाली ਜੰਬੁਮਾਲੀ. ਪ੍ਰਹਸ੍ਤ ਰਾਖਸ ਦਾ ਬੇਟਾ, ਜੋ ਰਾਵਣ ਦਾ ਸੈਨਾਨੀ ਸੀ. ਹਨੂਮਾਨ ਦੇ ਅਸ਼ੋਕ ਬਾਗ ਪੁੱਟਣ ਸਮੇਂ ਇਹ ਗਧਿਆਂ ਦੇ ਰਥ ਪੁਰ ਚੜ੍ਹਕੇ ਜੰਗ ਕਰਨ ਗਿਆ ਸੀ. ਹਨੂਮਾਨ ਨੇ ਇਸ ਨੂੰ ਮਾਰਿਆ. "ਜਾਂਬਮਾਲੀ ਬਲੀ ਪ੍ਰਾਣਹੀਣੰ ਕਰ੍ਯੋ." (ਰਾਮਾਵ)


ਸੰ. जाम्बवती ਜਾਂਬਵਾਨ ਦੀ ਕੰਨ੍ਯਾ, ਜਿਸ ਨਾਲ ਕ੍ਰਿਸਨ ਜੀ ਨੇ ਵਿਆਹ ਕੀਤਾ ਸੀ. ਇਸ ਤੋਂ ਸਾਂਬ, ਵਿਜਯ ਆਦਿ ਦਸ ਪੁਤ੍ਰ ਜਨਮੇ. ਦੇਖੋ, ਜਾਂਬਵੰਤ.


ਸੰ. जाम्बवान- जामम्बन्त् ਰਿੱਛਾਂ ਦਾ ਸਰਦਾਰ, ਜੋ ਰਾਮਚੰਦ੍ਰ ਜੀ ਦਾ ਲੰਕਾ ਦੇ ਯੁੱਧ ਵਿੱਚ ਭਾਰੀ ਸਹਾਇਕ ਸੀ. ਭਾਗਵਤ ਅਨੁਸਾਰ ਇਸ ਦੀ ਪੁਤ੍ਰੀ ਜਾਂਬਵਤੀ ਨਾਲ ਕ੍ਰਿਸਨ ਜੀ ਨੇ ਸ਼ਾਦੀ ਕੀਤੀ ਸੀ. ਵਾਲਮੀਕ ਕਾਂਡ ੧. ਅਃ ੧੭. ਵਿੱਚ ਲੇਖ ਹੈ ਕਿ ਬ੍ਰਹਮਾ੍ ਨੇ ਇੱਕ ਵਾਰ ਅਵਾਸੀ (ਜੰਭਾਈ) ਲਈ, ਤਦ ਮੂੰਹ ਵਿੱਚੋਂ ਜਾਂਬਾਵਾਨ ਪੈਦਾ ਹੋਇਆ.