ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। ੨. ਆਸਨ. ਚੌਕੜੀ. ਚਪਲੀ। ੩. ਸਮਾਧਿ. "ਨਿਜਘਰਿ ਤਾੜੀ ਲਾਵਣਿਆ." (ਮਾਝ ਅਃ ਮਃ ੩) "ਨਿਰਭੈ ਤਾੜੀ ਲਾਈ." (ਸੋਰ ਮਃ ੫) ੪. ਤਲਵਾਰ ਦੇ ਕ਼ਬਜੇ ਪੁਰ ਹੱਥ ਨੂੰ ਬਚਾਉਣ ਲਈ ਓਟ। ੫. ਸੰ. ਤਾੜ ਦੀ ਸ਼ਰਾਬ.


ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ.


ਵ੍ਯ- ਪ੍ਰਤਿ. ਨੂੰ. ਕੋ। ੨. ਤੀਕ. ਤੋੜੀ. ਤਕ.


ਸਰਵ- ਉਸ ਨੂੰ. ਉਸੇ. "ਤਾਹਿ ਕਹਾ ਪਰਵਾਹ ਕਾਹੂ ਕੀ ਜਾਕੈਬਸੀਸਿ ਧਰਿਓ ਗੁਰਿ ਹਥੁ." (ਸਵੈਯੇ ਮਃ ੪. ਕੇ) ਜਿਸ ਦੇ ਅਬ ਸਿਰ ਤੇ ਗੁਰੂ ਨੇ ਹੱਥ ਰੱਖਿਆ.