ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [گُزاف] ਸੰਗ੍ਯਾ- ਬਕਵਾਸ। ੨. ਝੂਠ ਫ਼ਰੇਬ ਦੀਆਂ ਗੱਲਾਂ. ਗਪੌੜੇ.


ਫ਼ਾ. [گُزار] ਪ੍ਰਤ੍ਯ. ਅਦਾ ਕਰਨ ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਮਾਲਗੁਜ਼ਾਰ.


ਫ਼ਾ. [گُذاردن] ਗੁਜਾਰਦਨ. ਕ੍ਰਿ- ਛੱਡ ਦੇਣਾ. ਰਿਹਾ (ਨਿਰਬੰਧ) ਕਰਨਾ। ੨. [گُزاردن] ਗੁਜ਼ਾਰਦਨ. ਪੇਸ਼ ਕਰਨਾ। ੩. ਅਦਾ ਕਰਨਾ. ਦੇਣਾ.


ਸੰਗ੍ਯਾ- ਵਿਤਾਉਣਾ. ਕੱਟਣਾ। ੨. ਅਦਾ ਕਰਨਾ. ਦੇਖੋ, ਗੁਜਾਰਦਨ ੨. "ਸੁਬਹਿ ਨਿਵਾਜ ਸਰਾਇ ਗੁਜਾਰਉ." (ਸੂਹੀ ਕਬੀਰ)


ਫ਼ਾ. [گُزارم] ਮੈ ਛੱਡਾਂ. ਮੈ ਛਡਦਾ ਹਾਂ. ਮੈਂ ਛੱਡਾਂਗਾ.


ਫ਼ਾ. [گُزارہ] ਸੰਗ੍ਯਾ- ਗੁਜ਼ਰਾਨ. ਨਿਰਵਾਹ। ੨. ਨਿਰਵਾਹ ਲਈ ਮਿਲਿਆ ਧਨ ਆਦਿ ਪਦਾਰਥ.


ਫ਼ਾ. [گُزارِش] ਸੰਗ੍ਯਾ- ਪ੍ਰਾਰਥਨਾ. ਵਿਨਯ. ਬੇਨਤੀ