ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਬਲ. ਸ਼ਕਤਿ। ੨. ਇੱਛਾ। ੩. ਉਡੀਕ. ਇੰਤਜਾਰੀ. ਇਨ੍ਹਾਂ ਸ਼ਬਦਾਂ ਦਾ ਮੂਲ ਸੰ. ਤ੍ਰਖ੍‌ ਧਾਤੁ ਹੈ, ਜਿਸ ਦਾ ਅਰਥ ਹੈ ਜਾਣਾ.


ਸੰ. ताण्डव. ਸੰਗ੍ਯਾ- ਤੰਡਰਿਖੀ ਦੀ ਚਲਾਈ ਹੋਈ ਨੱਚਣ ਦੀ ਰੀਤਿ. ਉਛਲਵਾਂ ਨਾਚ. ਕੁਦਾੜੀਆਂ ਮਾਰਕੇ ਨੱਚਣ ਦੀ ਕ੍ਰਿਯਾ. ਸੰਗੀਤ ਵਿੱਚ ਇਹ ਭੀ ਲਿਖਿਆ ਹੈ ਕਿ ਆਦਮੀਆਂ ਦਾ ਨਾਚ ਤਾਂਡਵ ਅਤੇ ਇਸਤ੍ਰੀਆਂ ਦਾ ਲਾਸ੍ਯ ਹੈ. "पुं नृत्य ताण्डव प्रोकतं स्त्री नृत्यं लास्यमुच्यते''. ਸ਼ਿਵਜੀ ਨੂੰ ਇਹ ਨਾਚ ਬਹੁਤ ਪ੍ਯਾਰਾ ਹੈ. "ਹਰ ਨਚੈ ਪਰਲੈ ਤਾਂਡਵਾ." (ਸਲੋਹ)


ਸੰਗ੍ਯਾ- ਤੰਤੁ. ਤੰਦ. ਤਾਗਾ. ਡੋਰਾ। ੨. ਅੰਤੜੀ ਦੀ ਵੱਟੀ ਹੋਈ ਤੰਦ. ਦੇਖੋ, ਤੰਦ ੩। ੩. ਸੰ. तान्त. ਵਿ- ਥੱਕਿਆ ਹੋਇਆ.


ਸੰਗ੍ਯਾ- ਕ਼ਤ਼ਾਰ. ਪੰਕ੍ਤਿ. ਸ਼੍ਰੇਣੀ.


ਦੇਖੋ, ਤੰਤੀ। ੨. ਸੰ. ਤੰਤੁਵਾਯ. ਤੰਤੁ (ਤੰਦ) ਤਣਨ ਬੁਣਨ ਵਾਲਾ, ਜੁਲਾਹਾ. "ਤਹਿ ਤਾਂਤੀ ਮਨ ਮਾਨਿਆ." (ਆਸਾ ਕਬੀਰ)


ਸਰਵ- ਉਸ ਤੋਂ. ਉਸ ਸੇ. "ਤਾਤੇ ਅੰਗਦ ਭਇਅਉ." (ਸਵੈਯੇ ਮਃ ੫. ਕੇ) ੨. ਕ੍ਰਿ. ਵਿ- ਤਿਸ ਵਾਸਤੇ. ਤਿਸ ਹੇਤੁ ਸੇ. "ਤਾਤੇ ਮੈ ਧਾਰੀ ਓਟ ਗੁਪਾਲ." (ਧਨਾ ਮਃ ੫)