ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. हिडिम्बा ਹਿਡਿੰਬਾ. ਹਿਡਿੰਬੀ ਨਾਉਂ ਭੀ ਸਹੀ ਹੈ. ਹਿਡੰਬ ਦੈਤ, ਜਿਸ ਨੂੰ ਭੀਮਸੇਨ ਨੇ ਮਾਰਿਆ, ਉਸ ਦੀ ਭੈਣ. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਹ ਬਹੁਤ ਸੁੰਦਰੀ ਸੀ, ਭੀਮਸੇਨ ਨੇ ਇਸ ਨੂੰ ਵਿਆਹਕੇ ਘਟੋਤਕਚ ਪੁਤ੍ਰ ਪੈਦਾ ਕੀਤਾ. ਘਟੋਤਕਚ ਨੇ ਕੁਰੁਕ੍ਸ਼ੇਤ੍ਰ ਦੇ ਯੁੱਧ ਵਿੱਚ ਵਡੀ ਬਹਾਦੁਰੀ ਦਿਖਾਈ.


ਸੰ. हिंस ਧਾ- ਮਾਰਨਾ. ਕਤਲ ਕਰਨਾ. ਦੁੱਖ ਦੇਣਾ.


ਸੰ. ਵਿ- ਹਿੰਸਾ ਕਰਨ ਵਾਲਾ. ਮਾਰਨ ਵਾਲਾ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਵਾਲਾ.


ਹ੍ਰੇਸਾ ਕਰਦੇ. ਹਿਣਕਦੇ. "ਹਿੰਸਤ ਹੈਂ ਹਯਰਾਜ ਹਜਾਰੇ." (ਅਕਾਲ) ੨. ਹਿੰਸਿਤ. ਵਿ- ਮਾਰਿਆ. ਵਧ ਕੀਤਾ.


ਹਿਣਕਣਾ. ਘੋੜੇ ਦੀ ਹ੍ਰੇਸਾ। ੨. ਸੰ. ਸੰਗ੍ਯਾ- ਮਾਰਨਾ. ਵਧ.


ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ.


ਸੰ. ਹਿੰਸਾਰ. ਕਰਨ ਵਾਲਾ ਜੀਵ। ੨. ਸ਼ੇਰ


ਸੰ. ਵਿ- ਹਿੰਸਾ ਕਰਨ ਵਾਲਾ. ਪ੍ਰਾਣ ਲੈਣ ਵਾਲਾ। ੨. ਸੰਗ੍ਯਾ- ਸ਼ੇਰ ਆਦਿ ਜੀਵ। ੩. ਦੇਖੋ, ਹੀਂਸ.


ਸੰ. हिङगु ਹਿੰਗੁ. ਸੰਗ੍ਯਾ- ਹੀਂਗ. ਤੀਵ੍ਰਗੰਧਾ. ਹਿੰਙੁ. L. Ferula Asafetida ਇਸ ਦੀ ਤਾਸੀਰ ਗਰਮ ਤਰ ਹੈ. ਹਿੰਗ ਹਾਜਮਾ ਠੀਕ ਕਰਨ ਵਾਲੀ, ਕਫ ਅਤੇ ਬਾਦੀ ਨਾਸ਼ਕ, ਵਾਉਗੋਲਾ, ਪੇਟ ਦੇ ਕੀੜੇ ਆਦਿਕ ਰੋਗ ਦੂਰ ਕਰਦੀ ਹੈ. ਇਸ ਨੂੰ ਦਾਲ, ਭਾਜੀ ਬੜੀਆਂ, ਮਾਂਹਾਂ ਦੇ ਵੜੇ ਆਦਿ ਵਿੱਚ ਮਸਾਲੇ ਦੇ ਤੌਰ ਤੇ ਭੀ ਪਾਉਂਦੇ ਹਨ.