ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪੰਡਿਤ. ਦਾਨਾ। ੨. ਸੰਸਕ੍ਰਿਤ ਦਾ ਇੱਕ ਇਮਤਹਾਨ। ੩. ਮਯ ਦਾਨਵ ਦਾ ਇੱਕ ਚੇਲਾ, ਜੋ ਤਸਵੀਰਾਂ ਅਤੇ ਕਠਪੁਤਲੀਆਂ ਬਣਾਉਣ ਵਿੱਚ ਵਡਾ ਨਿਪੁਣ ਸੀ। ੪. ਵੀ- ਬਹੁਤ ਉੱਤਮ। ੫. ਪ੍ਰਸਿੱਧ. ਮਸ਼ਹੂਰ.


ਵਿਸਾਰ (ਭੁਲਾ) ਕੋ, ਵਿਮ੍‍ਮਰਣ ਕਰਕੇ. "ਖਸਮੁ ਵਿਸਰਿ ਖੁਆਰੀ ਕੀਨੀ." (ਮਲਾ ਮਃ ੧)


ਉਸ ਨੇ ਵਿਮ੍‍ਮਰਣ ਕੀਤੇ (ਭੁਲਾਏ) "ਹੋਆ ਆਪਿ ਦਇਆਲੁ. ਮਨਹੁ ਨ ਵਿਸਾਰਿਅਨੁ." (ਵਾਰ ਗੂਜ ੨. ਮਃ ੫) ਮਨੋਂ ਨਹੀਂ ਭੁਲਾਏ.


ਵਿਸ਼ਾਲ. ਵਿ- ਵਡਾ. ਦੇਖੋ, ਬਿਸਾਲ ੨. ਅ਼. [وصال] ਵਿਸਾਲ. ਸੰਗ੍ਯਾ- ਮੇਲ ਮੁਲਾਕਾਤ. ਮਿਤ੍ਰਤਾ। ੩. ਮੌਤ. ਮ੍ਰਿਤ੍ਯੁ.