ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਿੰਗੁਲਾ.


ਸੰ. हिंङ्गलाट ਹਿੰਗਲਾਟ. ਉਹ ਅਸਥਾਨ ਜਿੱਥੇ ਸਤੀ ਦੇਵੀ ਦਾ ਤਾਲੂਆ ਡਿੱਗਿਆ ਹੈ. ਹਿੰਗੋਲ ਨਦੀ¹ ਦੇ ਕੰਢੇ ਲਾਸਾਬੇਲਾ ਰਾਜ ਅੰਦਰ ਇੱਕ ਦੇਵੀ ਦਾ ਮੰਦਿਰ, ਜੋ ਮੇਕਰਾਨ ਸਾਹਿਲ ਉੱਤੇ ਹਿੰਗੁਲਾ ਪਰਬਤ ਦੇ ਸਿਰੇ ਤੇ ਹੈ. ਟਾਡ ਸਾਹਿਬ ਲਿਖਦਾ ਹੈ ਕਿ ਹਿੰਗਲਾਜ ਠੱਟੇ ਤੋਂ ਨੌ ਦਿਨ ਦਾ ਪੈਂਡਾ ਹੈ ਅਤੇ ਸਮੁੰਦਰ ਦੇ ਕੰਢੇ ਤੋਂ ਨੌ ਮੀਲ ਦੀ ਵਿੱਥ ਤੇ ਹੈ.


ਦੇਖੋ, ਹਿੰਗ.


ਸੰ. हिंङगुल. ਸੰਗ੍ਯਾ- ਸ਼ਿੰਗਰਫ.


ਦੇਖੋ, ਹਿੰਗਲਾਜ. "ਹਿੰਗੁਲਾਜ ਜਗਮਾਤ ਕੋ ਰਹੈ ਦੇਹੁਰੋ ਏਕ." (ਚਰਿਤ੍ਰ ੧੬੫)


ਵਿ- ਹਿੰਗਲਾਟ ਵਿੱਚ ਨਿਵਾਸ ਕਰਨ ਵਾਲੀ. ਦੁਰਗਾ. ਦੇਵੀ. ਦੇਖੋ, ਹਿੰਗਲਾਜ.


ਦੇਖੋ, ਹਿੰਗ. "ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ" (ਸ. ਫਰੀਦ) ਭਾਵ- ਮੰਦ ਵਾਸਨਾ ਰੂਪ ਹਿੰਗ ਵਿੱਚ ਵੇੜ੍ਹੀ (ਵੇਸ੍ਟਿਤ) ਰਹੀ.