ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪ੍ਰਬੁੱਧ ਕੀਤਾ. ਜਗਾਇਆ. "ਗੁਰਿ ਤੁਨੈ ਮਨੁ ਪਰਬੋਧਿਆ." (ਸੂਹੀ ਮਃ ੪) ੨. ਦੇਖੋ, ਪਰਬੋਧਨ.


ਪ੍ਰਬੁੱਧ ਕਰੇ. ਜਗਾਵੇ। ੨. ਪ੍ਰਬੋਧ (ਗ੍ਯਾਨ) ਸਹਿਤ ਕਰੇ. "ਪ੍ਰਿਥਮੈ ਮਨ ਪਰਬੋਧੈ ਅਪਣਾ, ਪਾਛੈ ਅਵਰੁ ਰੀਝਾਵੈ." (ਆਸਾ ਮਃ ੫) ੩. ਜਗਾਉਂਦਾ ਹੈ। ੪. ਗਯਾਨ ਦਿੰਦਾ ਹੈ.


ਸੰਗ੍ਯਾ- ਜਗਤ ਤੋਂ ਪਰੇ ਨਿਰਗੁਣ ਬ੍ਰਹਮ. ਉਪਾਧਿ ਰਹਿਤ ਵ੍ਯਾਪਕਰੂਪ ਵਾਹਗੁਰੂ. ਪਾਰਬ੍ਰਹਮ.


ਦੇਖੋ, ਪ੍ਰਭੁ.


ਸੰ. प्रभर्तृ- ਪ੍ਰਭਿਰ੍‍ਤ੍ਰ. ਲਿਆਉਣ ਵਾਲਾ. ਢੋਣ ਵਾਲਾ. "ਮਾਟਨ ਮੋਂ ਧਰ ਪਰਭਰਿ ਦਈ." (ਚਰਿਤ੍ਰ ੧੨੫) ਮਿਠਾਈ ਮੱਟੀਆਂ ਵਿੱਚ ਰੱਖਕੇ ਲੈ ਜਾਣ ਵਾਲੇ ਆਦਮੀਆਂ ਦੇ ਸਪੁਰਦ ਕੀਤੀ.


ਸੰ. ਸੰਗ੍ਯਾ- ਜਨਮਾਂਤਰ. ਦੂਸਰਾ ਜਨਮ। ੨. ਦੇਖੋ, ਪਰਾਭਵ। ੩. ਦੇਖੋ, ਪ੍ਰਭਵ।


ਸੰ. ਪਰਿਭ੍ਰਮਣ. ਸੰਗ੍ਯਾ- ਭੌਂਦੇ ਫਿਰਨਾ. ਘੁੰਮਣਾ. "ਇਹੁ ਜੋਗ ਨ ਹੋਵੈ ਜੋਗੀ! ਜਿ ਕੁਟੰਬ ਛੋਡਿ ਪਰਭਵਣੁ ਕਰਹਿ." (ਰਾਮ ਮਃ ੩)


ਪਰਾਇਆ ਘਰ. ਦੇਖੋ, ਪਰਗ੍ਰਿਹ। ੨. ਦੇਖੋ, ਪਰਭਵਣੁ.