ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭੁੰਚ.


ਭੋਗਿਆ. ਦੇਖੋ, ਭੁੰਚ. "ਮਿਲਿ ਸਾਧੂ ਰਸ ਭੂੰਚਾ." (ਦੇਵ ਮਃ ੫)


ਭੁਰ੍‍ਜਨ ਹੋਇਆ. ਭੁੱਜਿਆ. "ਕਾਮ ਕ੍ਰੋਧ ਅਗਨੀ ਮਹਿ ਭੂੰਜਾ." (ਪ੍ਰਭਾ ਅਃ ਮਃ ੫)


ਭਰ੍‍ਜਨ ਕਰਕੇ. ਭੁੰਨਕੇ. "ਭੂੰਜਿ ਨਿਜਗੁਰਹਿ ਖਵਾਰ੍ਯੋ." (ਚਰਿਤ੍ਰ ੩੨੧)


ਭੂੰਡ ਦੀ ਮਦੀਨ। ੨. ਛੋਟਾ ਭੂੰਡ। ੩. ਭਾਵ- ਵਿਸਯਾਂ ਵਿੱਚ ਲੱਗੀ ਹੋਈ, ਮੈਲੀ ਬੁੱਧ ਵਾਲੀ. "ਭੂੰਡੀ ਕਾਮਣਿ ਕਾਮਣਿਆਰਿ." (ਬਿਲਾ ਮਃ ੧) ੪. ਵਿ- ਭੱਦੀ. ਮੰਦ. "ਭੂੰਡੀ ਚਾਰ ਚਰਨ ਕਰ ਖਿਸਰੇ. (ਭੈਰ ਮਃ ੧)