ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਸੂਰਿਕਾ. ਇੱਕ ਪ੍ਰਕਾਰ ਦਾ ਅੰਨ, ਜਿਸ ਦੀ ਦਾਲ ਬਣਦੀ ਹੈ. L. Lens Esculenta (ਅੰ. Lentils)


ਅ਼. [مشروُع] ਮਸ਼ਰੂਅ਼. ਇੱਕ ਪ੍ਰਕਾਰ ਦਾ ਧਾਰੀਦਾਰ ਰੇਸ਼ਮੀ ਵਸਤ੍ਰ. "ਅਨਿਕ ਰੰਗ ਕੇ ਮਸਰੂ ਆਵੈਂ." (ਗੁਪ੍ਰਸੂ)


ਅ਼. [مسروُقہ] ਵਿ- ਸਰਕ਼ਹ ਕੀਤਾ (ਚੁਰਾਇਆ) ਹੋਇਆ.


ਅ਼. [مسروُر] ਵਿ- ਸਰੂਰ (ਖ਼ੁਸ਼ੀ) ਸਹਿਤ. ਮਸ੍ਤ। ੨. ਖ਼ੁਸ਼. ਆਨੰਦ। ੩. ਜਿਸ ਨੂੰ ਨਸ਼ੇ ਦੀ ਖ਼ੁਮਾਰੀ ਹੋਈ ਹੈ.


ਅ਼. [مصروُف] ਵਿ- ਸਰਫ਼ (ਲੱਗਾ) ਹੋਇਆ. ਧ੍ਯਾਨਪਰਾਇਣ. ਮਸ਼ਗੂਲ.


to crush by rubbing, crush, trample, squelch


counsel, advice, consultation


counsellor, adviser, consultant