ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਠ. ਜਿਦ. ਅੜ। ੨. ਸੰ. हिण्ड ਧਾ- ਭਟਕਣਾ, ਅਨਾਦਰ ਕਰਨਾ. ਪਰਵਾਹ ਨਾ ਕਰਨੀ.


ਹਿੰਡ (ਜਿਦ) ਕਰਨ ਵਾਲਾ। ੨. ਸੰ. ਦੁਰਗਾ. ਦੇਵੀ.


ਸੰ. ਸ਼ਿਵ. ਮਹਾਦੇਵ.


ਦੇਖੋ, ਹੰਡੂਰ.; ਹੁਣ ਇਹ ਨਾਲਾਗੜ੍ਹ ਰਿਆਸਤ ਦਾ ਹੀ ਨਾਉਂ ਹੈ. ਕਹਲੂਰ ਦੇ ਰਾਜਵੰਸ਼ ਵਿੱਚ ਹੋਣ ਵਾਲੇ ਅਜੀਤਚੰਦ ਨੇ ਨਾਲਾਗੜ੍ਹ ਨੂੰ ਫਤੇ ਕਰਕੇ ਆਪਣੀ ਰਾਜਧਾਨੀ ਬਣਾਇਆ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਤਿਹਾਸ ਵਿੱਚ ਕਹਲੂਰ ਦਾ ਹੀ ਜਿਕਰ ਆਉਂਦਾ ਹੈ. ਦੇਖੋ, ਭੀਮਚੰਦ.


ਸੰ. हिन्दोल ਹਿੰਦੋਲ. ਸੰਗ੍ਯਾ- ਹਿੰਡੋਲਾ. ਝੂਲਾ। ੨. ਡੋਲਾ। ਪਾਲਕੀ. ੩. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਲ੍ਯਾਣ ਠਾਟ ਦਾ ਔੜਵ ਰਾਗ ਹੈ. ਰਿਸਭ ਅਤੇ ਪੰਚਮ ਵਰਜਿਤ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ ਅਤੇ ਮੱਧਮ ਤੀਵ੍ਰ ਹੈ. ਗਾਉਣ ਦਾ ਵੇਲਾ ਰਾਤ ਦੇ ਪਹਿਲੇ ਪਹਿਰ ਹੈ.#ਆਰੋਹੀ- ਸ ਗ ਮੀ ਧ ਨ ਸ.#ਅਵਰੋਹੀ- ਸ ਨ ਧ ਮੀ ਗ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਿੰਡੋਲ ਰਾਗ ਵੱਖਰਾ ਨਹੀਂ, ਕਿੰਤੂ ਬਸੰਤ ਨਾਲ ਮਿਲਾਕੇ ਲਿਖਿਆ ਹੈ. ਦੇਖੋ, "ਬਸੰਤ ਹਿੰਡੋਲ ਮਹਲਾ ੧. ਰਾਜਾ ਬਾਲਕੁ ਨਗਰੀ ਕਾਚੀ." xxx ਆਦਿ ਸ਼ਬਦ.


ਦੇਖੋ, ਹਿੰਡੋਲ.


ਸੰ. हिन्ताल ਸੰਗ੍ਯਾ- ਖਜੂਰ ਦੀ ਕਿਸਮ ਦਾ ਇੱਕ ਦਰਖਤ. "ਸਰਲ ਤਰੁ ਤਾਲ ਕੀ ਹਿੰਤਾਲ ਕੀ ਤਮਾਲ ਕੀ." (ਗੁਪ੍ਰਸੂ) L. Phonix palazzos । ੨. ਇੱਕ ਰਾਜਪੂਤ ਗੋਤ. ਰਿਆਸਤ ਚਨੇਨੀ ਇਸੇ ਗੋਤ ਵਿੱਚੋਂ ਹੈ. ਦੇਖੋ, ਬਾਈਧਾਰ.


ਫ਼ਾ. [ہِند] ਸਿੰਧੁ ਸ਼ਬਦ ਤੋਂ ਫ਼ਾਰਸ ਨਿਵਾਸੀਆਂ ਨੇ ਹਿੰਦ ਬਣਾ ਦਿੱਤਾ ਹੈ. ਸ ਦਾ ਬਦਲ ਹ ਵਿੱਚ ਹੋ ਗਿਆ ਹੈ. ਸਿੰਧੁ ਨਦ ਤੋਂ ਸਾਰੇ ਦੇਸ਼ (ਭਾਰਤ) ਦਾ ਨਾਉਂ, ਹਿੰਦ ਹੋ ਗਿਆ ਹੈ. ਦੇਖੋ, ਹਿੰਦੁਸਤਾਨ.


ਅ਼. [ہِندسہ] ਅੰਦਾਜ਼ਾ. ਅਟਕਲ। ੨. ਗਣਿਤ ਵਿਦ੍ਯਾ. ਹਿਸਾਬ ਦਾ ਇ਼ਲਮ। ਅੰਕ. ਅੰਗ.