ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਗੁਟਕ ਗੁ਼ਟਕ ਸ਼ਬਦ ਕਰਨਾ। ੨. ਗਟ ਗਟ ਸ਼ਬਦ ਨਾਲ ਪੀਣਾ. "ਅਮਿਅ ਧਾਰਾ ਰਸ ਗੁਟਇ." (ਸਵੈਯੇ ਮਃ ੪. ਕੇ)


ਸੰ. ਗੁਟਿਕਾ. ਸੰਗ੍ਯਾ- ਗੋਲੀ. ਵੱਟੀ। ੨. ਤੰਤ੍ਰਸ਼ਾਸਤ੍ਰ ਅਨੁਸਾਰ ਸਿੱਧਾਂ ਦੀ ਇੱਕ ਪ੍ਰਕਾਰ ਦੀ ਗੋਲੀ, ਜਿਸ ਨੂੰ ਮੂੰਹ ਵਿੱਚ ਰੱਖਕੇ ਹਰ ਥਾਂ ਜਾਣ ਦੀ ਸ਼ਕਤੀ ਹੋ ਜਾਂਦੀ ਹੈ. ਮੰਤ੍ਰਵਟੀ. "ਗੁਟਕੇ ਬਲਕੈ ਬਹੁ ਉਡ ਜਾਵੈ." (ਚਰਿਤ੍ਰ ੮੫) "ਗੁਟਕਾ ਮੁੰਹ ਵਿੱਚ ਪਾਇਕੈ ਦੇਸ ਦਿਸੰਤਰ ਜਾਇ ਖਲੋਵੈ." (ਭਾਗੁ) ੩. ਛੋਟੇ ਆਕਾਰ ਦੀ ਪੋਥੀ.