ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਪ੍ਰਭਾਸ. "ਜਾਇ ਸੁਤਾ ਪਰਭਾਸ ਵਿਚ ਗੋਡੇ ਉੱਤੇ ਪੈਰ ਪਸਾਰੇ." (ਭਾਗੁ)


ਦੇਖੋ, ਪ੍ਰਭਾਤ.


ਦੇਖੋ, ਪ੍ਰਭਾਤ. "ਰੈਣਿ ਗਈ ਫਿਰਿ ਹੋਇ ਪਰਭਾਤਿ." (ਆਸਾ ਮਃ ੫) ੨. ਪ੍ਰਭਾਤ ਕਾਲ ਮੇਂ. ਤੜਕੇ. "ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ." (ਸਵੈਯੇ ਮਃ ੪. ਕੇ)


ਕ੍ਰਿ. ਵਿ- ਤੜਕੇ. ਅਮ੍ਰਿਤ ਵੇਲੇ. ਪ੍ਰਭਾਤ ਸਮੇ. "ਪਰਭਾਤੇ ਪ੍ਰਭਨਾਮੁ ਜਪਿ." (ਵਾਰ ਮਾਰੂ ੨. ਮਃ ੫)