ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿਸਾ ਦਾ ਬਹੁਵਚਨ. ਦੇਖੋ, ਵਿਸਾ "ਵਿਸੁਏ ਚਸਿਆ ਘੜੀਆ ਪਹਰਾ." (ਸੋਹਿਲਾ)


ਵਿਸ਼੍ਵ (ਸਾਰਾ) ਸੰਸਾਰੁ (ਜਗਤ). "ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪ ਹੈ." (ਅਨੰਦੁ)


ਜ਼ਹਰ ਦੀ ਗੰਦਲ. ਭਾਵ- ਆਨੰਦ ਦਾਇਕ ਵਿਸੇ ਭੋਗ, ਜੋ ਘਾਤਕ ਹਨ। ੨. ਪਰਇਸਤ੍ਰੀ. ਦੇਖੋ, ਗੰਦਲ.


ਜ੍ਯੋਤਿਸਮਤ ਅਨੁਸਾਰ ਉਹ ਕਲਪੀ ਹੋਈ ਲੀਕ, ਜਿਸ ਦੇ ਉੱਤਰ ਵੱਲ ਮੇਖ (ਮੇਸ) ਤੋਂ ਕਨ੍ਯਾ ਤੀਕ ਦੀਆਂ ਛੀ ਰਾਸਾਂ ਹਨ, ਅਤੇ ਦੱਖਣ ਵੱਲ ਤੁਲਾ ਤੋਂ ਮੀਨ ਤੀਕ ਛੀ ਰਾਸਾਂ ਹਨ. "ਵਿਸੁਵ" ਉਹ ਸਮਾਂ ਹੈ ਜਦ ਦਿਨ ਰਾਤ ਦੀ ਵਿਸੁ (ਬਰਾਬਰੀ) ਹੁੰਦੀ ਹੈ, ਇਹ ਸਮਾਂ ਵਰ੍ਹੇ ਵਿੱਚ ਦੋ ਵਾਰ ਆਉਂਦਾ ਹੈ. ਇੱਕ ਸੂਰਯ ਦੇ ਹਿਸਾਬ ਚੇਤ ਦੇ ਨੌਵੇਂ ਦਿਨ ਅਥਵਾ ਅੰਗ੍ਰੇਜ਼ੀ ੨੧. ਮਾਰਚ ਨੂੰ, ਦੂਜਾ ਅੱਸੂ ਦੇ ਨੌਵੇਂ ਪ੍ਰਵਿਸ੍ਟੇ ਅਥਵਾ ੨੪ ਜਾਂ ੨੫ ਸਿਤੰਬਰ ਨੂੰ. ਦੇਖੋ, ਅਯਨ.


ਵਿਸ. ਜ਼ਹਰ. "ਜਾਣੁ ਵਿਸੂ ਕੀ ਵਾੜੀ." (ਮਾਝ ਮਃ ੫)